ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 302


ਕਿੰਚਤ ਕਟਾਛ ਮਾਇਆ ਮੋਹੇ ਬ੍ਰਹਮੰਡ ਖੰਡ ਸਾਧਸੰਗ ਰੰਗ ਮੈ ਬਿਮੋਹਤ ਮਗਨ ਹੈ ।

ਜਿਸਦੀ ਰਵਾਲ ਭਰ ਕਟਾਖ੍ਯ ਰੂਪ ਮਾਇਆ ਨੇ ਬ੍ਰਹਮੰਡਾਂ ਖੰਡਾਂ ਨੂੰ ਮੋਹਿਤ ਕਰ ਰਖਿਆ ਹੈ, ਉਹ ਅੰਤ੍ਰਯਾਮੀ ਮਾਯਾ ਪਤੀ ਸਿਰਜਨ ਹਾਰ ਸਾਧ ਸੰਗਤ ਦੇ ਪ੍ਰੇਮ ਵਿਚ ਆਪ ਬਿਮੋਹਿਤ ਲੱਟੂ ਹੋਇਆ ਮਗਨ ਲਿਵਲੀਨ ਰਹਿੰਦਾ ਹੈ।

ਜਾ ਕੇ ਓਅੰਕਾਰ ਕੈ ਅਕਾਰ ਹੈ ਨਾਨਾ ਪ੍ਰਕਾਰ ਕੀਰਤਨ ਸਮੈ ਸਾਧਸੰਗ ਸੋ ਲਗਨ ਹੈ ।

ਸਿਵ ਸਨਕਾਦਿ ਬ੍ਰਹਮਾਦਿ ਆਗਿਆਕਾਰੀ ਜਾ ਕੇ ਅਗ੍ਰਭਾਗ ਸਾਧ ਸੰਗ ਗੁਨਨੁ ਅਗਨ ਹੈ ।

ਜਿਸ ਅੰਤਯਾਮੀ ਪਰਮਾਤਮਾ ਪ੍ਰਭੂ ਦੇ ਸ਼ਿਵਜੀ ਤਥਾ ਸਨਕ ਸਨੰਦਨ ਸਨਤ ਸੁਜਾਤ ਰੂਪ ਸਨਕਾਦਿਕ, ਅਰੁਬ੍ਰਹਮਾ ਬਿਸ਼ਨੂ ਆਦਿ ਸਮੂਹ ਦੇਵਤਾ ਆਪਣੀਆਂ ਸ਼ਕਤੀਆਂ ਸਮੇਤ ਆਗਿਆ ਪਾਲਨ ਹਾਰੇ ਹਨ, ਉਹ ਅਨਗਿਣਤ ਬੇਸ਼ੁਮਾਰ ਗੁਣਾਂ ਵਾਲਾ ਭਗਵਾਨ ਸਾਧ ਸੰਗਤ ਦੇ ਅਗ੍ਰਭਾਗ ਸਨਮੁਖ ਆਗਿਆ ਪਾਲਨ ਲਈ ਤਤਪਰ ਸਾਵਧਾਨ ਰਹਿੰਦਾ ਹੈ, ਭਾਵ ਹਰਦਮ ਵਸ ਵਿਚ ਵਰਤਦਾ ਹੈ।

ਅਗਮ ਅਪਾਰ ਸਾਧ ਮਹਿਮਾ ਅਪਾਰ ਬਿਖੈ ਅਤਿ ਲਿਵ ਲੀਨ ਜਲ ਮੀਨ ਅਭਗਨ ਹੈ ।੩੦੨।

ਬਹੁਤਕੀਹ ਆਖੀਏ ਜਿਸ ਨੂੰ ਅਗਮ ਗੰਮਤਾ ਤੋਂ ਪਰੇ ਅਪਰ ਅਪਾਰ ਪਾਰਾਵਾਰ ਰਹਿਤ ਕਹਿੰਦੇ ਹਨ, ਓਹ ਸਾਧ ਸਾਧ ਸੰਗਤ ਦੀ ਅਪਾਰ ਮਹਿਮਾ ਵਿਖੇ ਐਉਂ ਅਤਯੰਤ ਕਰ ਕੇ ਲਿਵਲੀਨ ਪਰਚਿਆ ਰਹਿੰਦਾ ਹੈ, ਜੀਕੂੰ ਕਿ ਜਲ ਵਿਖੇ ਮਛਲੀ ਅਭਗਨ ਅਨਟੁੱਟ ਪ੍ਰੇਮ ਕਾਰਣ ਲਿਵਲੀਨ ਰਹਿੰਦੀ ਹੈ ॥੩੦੨॥


Flag Counter