ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 606


ਜੈਸੇ ਅੰਧਕਾਰ ਬਿਖੈ ਦਿਪਤ ਦੀਪਕ ਦੇਖ ਅਨਿਕ ਪਤੰਗ ਓਤ ਪੋਤ ਹੁਇ ਗੁੰਜਾਰ ਹੀ ।

ਜਿਵੇਂ ਹਨੇਰੇ ਵਿਖੇ ਜਗ ਰਿਹਾ ਦੀਵਾ ਦੇਖ ਕੇ ਅਨੇਕਾਂ ਭੰਬਟ ਉਸ ਦੇ ਉਦਾਲੇ ਪਰਸਪਰ ਮਿਲੇ ਹੋਏ ਗੂੰਜਣ ਲਗ ਪੈਂਦੇ ਹਨ।

ਜੈਸੇ ਮਿਸਟਾਂਨ ਪਾਨ ਜਾਨ ਕਾਨ ਭਾਂਜਨ ਮੈ ਰਾਖਤ ਹੀ ਚੀਟੀ ਲੋਭ ਲੁਭਤ ਅਪਾਰ ਹੀ ।

ਜਿਵੇਂ ਮਿੱਠਾ ਪਾਣੀ ਜਿਸ ਕਿਸੇ ਭਾਂਡੇ ਵਿਚ ਵੀ ਰਖੀਏ ਤਾਂ ਰਖਦਿਆਂ ਸਾਰ ਅਨੇਕਾਂ ਹੀ ਕੀੜੀਆਂ, ਲੋਭ ਵਿਚ ਲੁਭਾਇਮਾਨ ਹੋ ਜਾਂਦੀਆਂ ਹਨ।

ਜੈਸੇ ਮ੍ਰਿਦ ਸੌਰਭ ਕਮਲ ਓਰ ਧਾਇ ਜਾਇ ਮਧੁਪ ਸਮੂਹ ਸੁਭ ਸਬਦ ਉਚਾਰਹੀ ।

ਜਿਵੇਂ ਕੋਮਲ ਕਵਲ ਫੁੱਲ ਦੀ ਸੁਗੰਧੀ ਵਲ ਸਮੂਹ ਭੌਰੇ ਸੋਹਣਾ ਸ਼ਬਦ ਕਰਦੇ ਹੋਏ ਦੌੜ ਕੇ ਜਾਂਦੇ ਹਨ।

ਤੈਸੇ ਹੀ ਨਿਧਾਨ ਗੁਰ ਗ੍ਯਾਨ ਪਰਵਾਨ ਜਾ ਮੈ ਸਗਲ ਸੰਸਾਰ ਤਾ ਚਰਨ ਨਮਸਕਾਰ ਹੀ ।੬੦੬।

ਤਿਵੇਂ ਹੀ ਜਿਸ ਗੁਰਮੁਖ ਵਿਚ ਗੁਰੂਦੇ ਪ੍ਰਵਾਨ ਗਿਆਨ ਦਾ ਖ਼ਜ਼ਾਨਾ ਹੈ, ਸਾਰਾ ਸੰਸਾਰ ਉਸ ਦੇ ਚਰਨਾਂ ਤੇ ਨਮਸਕਾਰਾਂ ਕਰਦਾ ਹੈ॥੬੦੬॥