ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 350


ਜੈਸੇ ਦੀਪ ਦਿਪਤ ਭਵਨ ਉਜੀਆਰੋ ਹੋਤ ਸਗਲ ਸਮਗ੍ਰੀ ਗ੍ਰਿਹਿ ਪ੍ਰਗਟ ਦਿਖਾਤ ਹੈ ।

ਜਿਸ ਤਰ੍ਹਾਂ ਦੀਵੇ ਦੇ ਜਗਦਿਆਂ ਹੋਇਆਂ ਮੰਦਿਰ ਘਰ ਅੰਦਰ ਚਾਨਣਾ ਹੀ ਚਾਨਣਾ ਹੁੰਦਾ ਹੈ ਤੇ ਸਾਰੀ ਸਮ੍ਰਗੀ ਘਰ ਦੀ ਵਿਭੂਤੀ ਪ੍ਰਗਟਿ ਜ੍ਯੋਂ ਕੀ ਤ੍ਯੋਂ ਸਾਫ ਪਈ ਹੋਈ ਦਿਖਾਈ ਦਿਆ ਕਰਦੀ ਹੈ।

ਓਤਿ ਪੋਤ ਜੋਤਿ ਹੋਤ ਕਾਰਜ ਬਾਛਤ ਸਿਧਿ ਆਨਦ ਬਿਨੋਦ ਸੁਖ ਸਹਜਿ ਬਿਹਾਤ ਹੈ ।

ਜੋਤ ਚਾਨਣੇ ਦੇ ਓਤ ਪੋਤ = ਇਉਂ ਅੰਦਰ ਬਾਹਰ ਰਮਿਆਂ ਹੋਯਾ ਸਾਰੇ ਕਾਰਜ ਮਨ ਮੰਨੀ ਤਰਾਂ ਸਿਧਿ ਹੋਤ ਸਿਰੇ ਚੜ੍ਹਦੇ ਰਹਿੰਦੇ ਹਨ ਅਤੇ ਮੌਜ ਅਰੁ ਆਨੰਦ ਪੂਰਬਕ ਸਹਜੇ ਹੀ ਸੁਖ ਵਿਚ ਸਮਾਂ ਬੀਤਿਆ ਕਰਦਾ ਹੈ।

ਲਾਲਚ ਲੁਭਾਇ ਰਸੁ ਲੁਭਿਤ ਨਾਨਾ ਪਤੰਗ ਬੁਝਤ ਹੀ ਅੰਧਕਾਰ ਭਏ ਅਕੁਲਾਤ ਹੈ ।

ਲਾਟ ਦੇ ਦਰਸ਼ਨ ਕਰਨ ਦੇ ਰਸ ਖਾਤ੍ਰ ਅਨੇਕਾਂ ਹੀ ਫੰਬਟ ਲਾਲਚ ਦੇ ਭ੍ਰਮਾਇ ਹੋਏ ਓਸ ਉਪਰ ਲੁਭਿਤ ਲੱਟੂ ਹੋ ਹੋ ਪਿਆ ਕਰਦੇ ਹਨ ਪਰ ਜਾਂ ਦੀਵਾ ਬੁਝ ਕੇ, ਓਸ ਦੀ ਲਾਟ ਲੋਪ ਹੋ ਜਾਯਾ ਕਰਦੀ ਹੈ, ਤਾਂ ਹਨੇਰੇ ਦੇ ਪਸਰ ਪਿਆਂ ਸਭੇ ਹੀ ਦੁਖੀ ਹੋ ਜਾਯਾ ਕਰਦੇ ਹਨ।

ਤੈਸੇ ਬਿਦਿਮਾਨਿ ਜਾਨੀਐ ਨ ਮਹਿਮਾ ਮਹਾਂਤ ਅੰਤਿਰੀਛ ਭਏ ਪਾਛੈ ਲੋਗ ਪਛੁਤਾਤ ਹੈ ।੩੫੦।

ਤਿਸੀ ਪ੍ਰਕਾਰ ਹੀ ਬਿਦਮਾਨ ਪ੍ਰਗਟ ਹੁੰਦ੍ਯਾਂ ਹੋਰਤੀ ਮੰਡਲ ਉਪਰ ਸਤਿਗੁਰਾਂ ਦੀ ਮਹਮਾ ਦੇ ਮਹਾਤਮ ਨੂੰ ਨਹੀਂ ਪਛਾਣੀਦਾ, ਪ੍ਰੰਤੂ ਜਦ ਉਹ ਅੰਤਿਰੀਛ = ਅੰਤਰ ਧ੍ਯਾਨ ਲੋਪ ਹੋ ਜਾਂਦੇ ਹਨ, ਤਾਂ ਪਿਛੋਂ ਲੋਕ ਪਛੋਤਾਵੇ ਨੂੰ ਕਰ੍ਯਾ ਕਰਦੇ ਹਨ ॥੩੫੦॥


Flag Counter