ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 359


ਕੋਟਨਿ ਕੋਟਾਨਿ ਕਾਮ ਕਟਕ ਹੁਇ ਕਾਮਾਰਥੀ ਕੋਟਨਿ ਕੋਟਾਨਿ ਕ੍ਰੋਧ ਕ੍ਰੋਧੀ ਵੰਤ ਆਹਿ ਜੀ ।

ਕ੍ਰੋੜਾਂ ਕੋਟੀਆਂ ਕਾਮਦੇਵ ਕਾਮਾਰਥੀ ਕਾਮ ਦੇ ਪ੍ਰਯੋਜਨ ਸਾਧਨਹਾਰੇ ਕਾਮਿਆਂ ਦੀ ਸੈਨਾ ਬਣਾ ਕੇ ਵਾ ਕਾਮ ਅਰਥੀ ਹੋ ਕੇ ਚੜ੍ਹ ਔਣ ਤੇ ਕ੍ਰੋੜਾਂ ਕਟੀਆਂ ਹੀ ਕ੍ਰੋਧ ਕ੍ਰੋਧਵੰਤਿਆਂ ਦੀ ਸੈਨਾ ਬਣ, ਵਾ ਕ੍ਰੋਧਵੰਤ੍ਯਾਂ ਨੂੰ ਵੈਰ ਭਾਵ ਲਈ ਜੋੜ ਲਿਔਣ।

ਕੋਟਨਿ ਕੋਟਾਨਿ ਲੋਭ ਲੋਭੀ ਹੁਇ ਲਾਲਚੁ ਕਰੈ ਕੋਟਨਿ ਕੋਟਾਨਿ ਮੋਹ ਮੋਹੈ ਅਵਗਾਹਿ ਜੀ ।

ਕ੍ਰੋੜਾਂ ਕੋਟੀਆਂ ਹੀ ਲੋਭ ਲੋਭੀ ਬਣ ਕੇ ਲਾਲਚ ਕਰਨ ਲੁੱਟਨਾ ਚਾਹੁਨ ਅਤੇ ਕ੍ਰੋੜਾਂ ਕੋਟੀਆਂ ਹੀ ਮੋਹ ਭੀ ਇਕੱਠੇ ਹੋ ਕੇ ਮੋਹਿਤ ਕਰਨ ਲਈ ਅਵਗਾਹਿ ਹਿਠਾਹਾਂ ਉਤਾਹਾਂ ਹੋਣ ਗੋਤੇ ਲੌਣ ਅਰਥਾਤ ਮਨਸੂਬੇ ਬੰਨਣ।

ਕੋਟਨਿ ਕੋਟਾਨਿ ਅਹੰਕਾਰ ਅਹੰਕਾਰੀ ਹੁਇ ਰੂਪ ਰਿਪ ਸੰਪੈ ਸੁਖ ਬਲ ਛਲ ਚਾਹਿ ਜੀ ।

ਕ੍ਰੋੜਾਂ ਕੋਟੀਆਂ ਹੀ ਹੰਕਾਰ ਹੰਕਾਰੀਆਂ ਦੀ ਸੈਨਾ ਬਣ ਆਵਣ ਅਤੇ ਕਾਮ ਕ੍ਰੋਧ ਲੋਭ ਮੋਹ ਦੀਆਂ ਸੈਨਾ ਭੀ ਚਾਹੇ ਨਾਲ ਹੀ ਰਲ ਆਣ ਕੇ ਰੂਪ ਸੁੰਦ੍ਰਤਾ ਸੰਪੇ ਸੰਪਦਾ = ਵਿਭੂਤੀ ਸੁਖ ਆਨੰਦ ਬਿਲਾਸ ਤਥਾ ਬਲ ਤੇਜ ਪ੍ਰਤਾਪ ਦੇ ਰਿਪੁ ਸਤ੍ਰੂ ਹੋ ਕੇ ਛਲਣਾ ਚਾਹੁਨ ਤਾਂ ਭੀ:

ਸਤਿਗੁਰ ਸਿਖਨ ਕੇ ਰੋਮਹਿ ਨ ਚਾਂਪ ਸਕੈ ਜਾਂ ਪੈ ਗੁਰ ਗਿਆਨ ਧਿਆਨ ਸਸਤ੍ਰਨ ਸਨਾਹਿ ਜੀ ।੩੫੯।

ਜਿਨ੍ਹਾਂ ਲੇ ਗੁਰੂ ਮਹਾਰਾਜ ਦੇ ਗਿਆਨ ਦੇ ਸ਼ਸਤ੍ਰ ਪਹਿਰੇ ਹੋਏ ਹਨ, ਤੇ ਧਿਆਨ ਦਾ ਸੰਜੋਆ ਧਾਰਿਆ ਹੋਯਾ ਹੈ। ਓਨਾਂ ਸਤਿਗੁਰਾਂ ਦੇ ਸਿੱਖਾਂ ਦੇ ਵਲ ਨੂੰ ਭੀ ਵਿੰਗ੍ਯਾਂ ਨਹੀਂ ਕਰ ਸਕਦੇ ॥੩੫੯॥


Flag Counter