ਪਿਆਰੇ ਪ੍ਰੀਤਮ ਤੋਂ ਬਿਨਾ ਸੇਜਾ, ਘਰ ਤੇ ਹੋਰ ਰੂਪ ਰੰਗ, ਸਾਰੇ ਜਮਦੂਤਾਂ ਵਾਂਗੂ ਭਿਆਨਕ ਤੇ ਡਰਾਉਣੇ ਦਿੱਸਦੇ ਹਨ।
ਪਿਆਰੇ ਪ੍ਰੀਤਮ ਤੋਂ ਬਿਨਾਂ ਰਾਗ, ਨਾਦ, ਵਾਜੇ, ਗਿਆਨ ਤੇ ਹੋਰ ਕਥਾ ਕਹਾਣੀਆਂ ਸਰੀਰ ਨੂੰ ਲੱਗ ਕੇ ਕਲੇਜੇ ਨੂੰ ਐਉਂ ਚੀਰ ਜਾਂਦੇ ਹਨ ਜਿਵੇਂ ਤਿੱਖੇ ਤੇ ਅਸਹਿ ਤਰ।
ਪਿਆਰੇ ਪ੍ਰੀਤਮ ਤੋਂ ਬਿਨਾਂ ਭੋਜਨ, ਬਸਤ੍ਰ ਤੇ ਕਈ ਪ੍ਰਕਾਰ ਦੇ ਸੁਖ ਭਿਆਨਕ ਜ਼ਹਿਰ ਤੇ ਅੱਗ ਦੇ ਬਰਾਬਰ ਹਨ।
ਜਿਵੇਂ ਪਿਆਰੇ ਪਾਣੀ ਤੋਂ ਬਿਨਾਂ ਮੱਛੀ ਦੇ ਜੀਉਣ ਦਾ ਹੋਰ ਕੋਈ ਪ੍ਰਯੋਜਨ ਨਹੀਂ, ਤਿਵੇਂ ਮੇਰੇ ਜੀਵਨ ਦਾ ਜਨ ਪ੍ਰੀਤਮ ਦੇ ਮਿਲਾਪ ਬਿਨਾਂ ਹੋਰ ਕੋਈ ਨਹੀਂ ਹੈ ॥੫੭੪॥