ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 367


ਜੈਸੇ ਸਸਿ ਜੋਤਿ ਹੋਤ ਪੂਰਨ ਪ੍ਰਗਾਸ ਤਾਸ ਚਿਤਵਤ ਚਕ੍ਰਤ ਚਕੋਰ ਧਿਆਨ ਧਾਰ ਹੀ ।

ਜਿਸ ਤਰ੍ਹਾਂ ਚੰਦ੍ਰਮਾਂ ਦੀ ਚਾਨਣੀ ਪੂਰੇ ਪ੍ਰਗਾਸ ਵਿਚ ਹੋਵੇ ਭਾਵ, ਪੁੰਨ੍ਯਾਂ ਦੇ ਚੰਦ ਦਾ ਪੂਰਾ ਚਾਨਣਾ ਓਧਰੋਂ ਇਕੱਠੇ ਹੋ ਗੁੰਜਨ, ਗੁੰਜਾਰ ਕਰਨ = ਘੂੰ ਘੂੰ ਕਰਨ, ਲਗ ਪਿਆ ਕਰਦੇ ਹਨ।

ਜੈਸੇ ਅੰਧਕਾਰ ਬਿਖੈ ਦੀਪ ਹੀ ਦਿਪਤ ਦੇਖਿ ਅਨਿਕ ਪਤੰਗ ਓਤ ਪੋਤਿ ਹੋਇ ਗੁੰਜਾਰ ਹੀ ।

ਜਿਸ ਤਰ੍ਹਾਂ ਹਨੇਰੇ ਵਿਚ ਦੀਵੇ ਨੂੰ ਜਗਦਿਆਂ ਦੇਖਨ ਸਾਰ ਹੀ ਅਨੇਕਾਂ ਪਤੰਗੇ ਓਤਿ ਪੋਤਿ ਐਧਰੋਂ ਓਧਰੋਂ ਇਕੱਠੇ ਹੋ ਗੁੰਜਨ, ਗੁੰਜਾਰ ਕਰਨ = ਘੂੰ ਘੂੰ ਕਰਨ ਲਗ ਪਿਆ ਕਰਦੇ ਹਨ।

ਜੈਸੇ ਮਿਸਟਾਨ ਪਾਨ ਜਾਨ ਕਾਜ ਭਾਂਜਨ ਮੈ ਰਾਖਤ ਹੀ ਚੀਟੀ ਕੋਟਿ ਲੋਭ ਲੁਭਤ ਅਪਾਰ ਹੀ ।

ਜਿਸ ਤਰ੍ਹਾਂ ਮਿਠ੍ਯਾਈ ਸ਼ਰਬਤ ਆਦਿ ਪਦਾਰਥਾਂ ਨੂੰ ਕੰਮ ਦੇ ਜਾਣ ਕੇ ਬਰਤਨ ਵਿਖੇ ਰੱਖਦਿਆਂ ਸਾਰ ਹੀ ਕ੍ਰੋੜਾਂ ਕੀੜੀਆਂ ਓਸ ਖਾਤਰ ਅਪਾਰ ਅਤ੍ਯੰਤ ਲੋਭ ਨੂੰ ਧਾਰ ਕੇ ਲੁਭਿਤ ਲੁਭਾਯਮਾਨ ਲੱਟੂ ਹੋ ਹੋ ਪਿਆ ਕਰਦੀਆਂ ਹਨ।

ਤੈਸੇ ਪਰਮ ਨਿਧਾਨ ਗੁਰ ਗਿਆਨ ਪਰਵਾਨ ਜਾਮੈ ਸਕਲ ਸੰਸਾਰ ਤਾਸ ਚਰਨ ਨਮਸਕਾਰ ਹੀ ।੩੬੭।

ਤਿਸੀ ਭਾਂਤ ਪਰਮ ਨਿੱਧਾਂ ਦੇ ਅਸਥਾਨ ਗੁਰੂ ਮਹਾਰਾਜ ਦਾ ਗ੍ਯਾਨ ਜਿਸ ਦੇ ਅੰਦਰ ਪ੍ਰਵਾਨ ਹੋ ਚੁੱਕਾ ਭਾਵ, ਜਿਸ ਦੇ ਨਿਸਚੇ ਅੰਦਰ ਜ੍ਯੋਂ ਕਾ ਤ੍ਯੋਂ ਜਚ ਆਯਾ ਹੋਵੇ, ਸਾਰੇ ਦਾ ਸਾਰਾ ਸੰਸਾਰ ਹੀ ਉਸ ਦਿਆਂ ਚਰਣਾਂ ਨੂੰ ਨਮਸਕਾਰ ਕਰਨ ਲਗ ਪੈਂਦਾ ਹੈ, ਅਰਥਾਤ ਓਹੁ ਜਗਤ ਭਰ ਦਾ ਹੀ ਪੂਜ੍ਯ ਪੁਰਖ ਬੰਦਨਾਂ ਜੋਗ ਬਣ ਜਾਂਦਾ ਹੈ ॥੩੬੭॥


Flag Counter