ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 511

ਜੈਸੇ ਚੋਆ ਚੰਦਨੁ ਅਉ ਧਾਨ ਪਾਨ ਬੇਚਨ ਕਉ ਪੂਰਬਿ ਦਿਸਾ ਲੈ ਜਾਇ ਕੈਸੇ ਬਨਿ ਆਵੈ ਜੀ ।

ਜਿਸ ਤਰ੍ਹਾਂ ਅਤਰ ਚੰਨਣ ਅਤੇ ਧਾਨ ਧਾਈਂ ਤਥਾ ਪਾਨ ਜੋ ਪੂਰਬ ਦੇਸ਼ ਦੀਆਂ ਉਪਜ ਰੂਪ ਚੀਜਾਂ ਹਨ ਕੋਈ ਪੂਰਬ ਦਿਸ਼ਾ ਨੂੰ ਵਪਾਰ ਖਾਤਰ ਲੱਦ ਲਜਾਵੇ ਤਾਂ ਇਹ ਕਿਸ ਤਰ੍ਹਾਂ ਬਣ ਆ ਫੱਬ ਸਕਦੀ ਹੈ।

ਪਛਮ ਦਿਸਾ ਦਾਖ ਦਾਰਮ ਲੈ ਜਾਇ ਜੈਸੇ ਮ੍ਰਿਗ ਮਦ ਕੇਸੁਰ ਲੈ ਉਤਰਹਿ ਧਾਵੈ ਜੀ ।

ਜਿਸ ਤਰ੍ਹਾਂ ਪੱਛਮ ਦਿਸ਼ਾ ਵੱਲੇ ਦਾਖ ਅੰਗੂਰ ਸੋਗੀ ਅਨਾਰ ਲੈ ਜਾਵੇ ਜੋ ਕਿ ਪੱਛਮ ਵਿਚ ਹੀ ਉਪਜਦੇ ਹਨ, ਅਰੁ ਕੇਸਰ ਕਸਤੂਰੀ ਉੱਤਰਾ ਖੰਡ ਕਸ਼ਮੀਰ ਆਦਿ ਦੇਸ਼ ਵਿਚ ਲਜਾਣ ਲਈ ਦੌੜੇ।

ਦਖਨ ਦਿਸਾ ਲੈ ਜਾਇ ਲਾਇਚੀ ਲਵੰਗ ਲਾਦਿ ਬਾਦਿ ਆਸਾ ਉਦਮ ਹੈ ਬਿੜਤੋ ਨ ਪਾਵੈ ਜੀ ।

ਜਿਸ ਤਰ੍ਹਾਂ ਪੱਛਮ ਦਿਸ਼ਾ ਵੱਲੇ ਦਾਖ ਅੰਗੂਰ ਸੋਗੀ ਅਨਾਰ ਲੈ ਜਾਵੇ ਜੋ ਕਿ ਪੱਛਮ ਵਿਚ ਹੀ ਉਪਜਦੇ ਹਨ, ਅਰੁ ਕੇਸਰ ਕਸਤੂਰੀ ਉੱਤਰਾ ਖੰਡ ਕਸ਼ਮੀਰ ਆਦਿ ਦੇਸ਼ ਵਿਚ ਲਜਾਣ ਲਈ ਦੌੜੇ।

ਤੈਸੇ ਗੁਨ ਨਿਧਿ ਗੁਰ ਸਾਗਰ ਕੈ ਬਿਦਿਮਾਨ ਗਿਆਨ ਗੁਨ ਪ੍ਰਗਟਿ ਕੈ ਬਾਵਰੋ ਕਹਾਵੈ ਜੀ ।੫੧੧।

ਤਿਸੀ ਪ੍ਰਕਾਰ ਸਤਿਗੁਰੂ ਜੋ ਗੁਣਾਂ ਦੇ ਭੰਡਾਰ ਰੂਪ ਸਾਗਰ ਹਨ ਓਨਾਂ ਦੇ ਬਿਦਿਆਮਾਨ ਸਨਮੁਖ, ਗਿਆਨ ਆਦਿ, ਗੁਣਾਂ ਨੂੰ ਚਤੁਰਾਈ ਮਾਨ ਵਜੋਂ ਪ੍ਰਗਟ ਕਰ ਕੇ, ਬੌਰਾ ਸੁਦਾਈ ਹੀ ਕਹਾਈਦਾ ਹੈ ॥੫੧੧॥

Flag Counter