ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 653


ਨਿਸ ਨ ਘਟੈ ਨ ਲਟੈ ਸਸਿਆਰ ਦੀਪ ਜੋਤਿ ਕੁਸਮ ਬਾਸ ਹੂੰ ਨ ਮਿਟੇ ਔ ਸੁ ਟੇਵ ਸੇਵ ਕੀ ।

ਮੇਰੇ ਗ੍ਰਿਹ ਲਾਲ ਆਏ ਵਾਲੀ ਰਾਤ ਨਾ ਮੁੱਕੇ; ਚੰਦ੍ਰਮਾ ਤੇ ਦੀਵੇ ਦੀ ਜੋਤ ਨਾ ਲਟਪਟਾਏ; ਫੁੱਲਾਂ ਦੀ ਸੁਗੰਧੀ ਮਿਟ ਤੇ ਨਾ ਹੀ ਮੇਰੀ ਸੇਵਾ ਕਰਨ ਦੀ ਬਾਣ ਮਿਟੇ।

ਸਹਜ ਕਥਾ ਨ ਘਟੈ ਸ੍ਰਵਨ ਸੁਰਤ ਮਤ ਰਸਨਾ ਪਰਸ ਰਸ ਰਸਿਕ ਸਮੇਵ ਕੀ ।

ਗਿਆਨ ਦੀ ਕਥਾ ਭੀ ਨਾ ਘਟੇ; ਕੰਨਾਂ ਵਿਚ ਸੁਣਨ ਸ਼ਕਤੀ ਨਾ ਘਟੇ; ਰਸਨਾ ਦਾ ਰਸ ਸਪਰਸ਼ ਨਾ ਘਟੇ ਤੇ ਮਤਿ ਬੁਧੀ ਦੀ ਰਸਿਕ ਹੋ ਕੇ ਰਸ ਵਿਚ ਸਮਾਏ ਰਹਿਣ ਦੀ ਮੌਜ ਨਾ ਘਟੇ।

ਨਿੰਦਾ ਨ ਪਰੈ ਅਰ ਕਰੈ ਨ ਆਰਸ ਪ੍ਰਵੇਸ ਰਿਦੈ ਬਰੀਆ ਸੰਜੋਗ ਅਲਖ ਅਭੇਵ ਕੀ ।

ਨੀਂਦ ਨਾ ਪਵੇ; ਅਤੇ ਮੇਰੇ ਹਿਰਦੇ ਵਿਚ ਆਲਸ ਭੀ ਪ੍ਰਵੇਸ਼ ਨਾ ਕਰੇ; ਕਿਉਂਕਿ ਅਜ ਅਲਖ ਅਭੇਵ ਵਾਹਿਗੁਰੂ ਦੇ ਸੰਜੋਗ ਦੀ ਮੇਰੀ ਵਾਰੀ ਹੈ।

ਚਾਉ ਚਿਤੁ ਚਉਗੁਨੋ ਬਢੈ ਪ੍ਰਬਲ ਪ੍ਰੇਮ ਨੇਮ ਦਯਾ ਦਸ ਗੁਨੀ ਉਪਜੈ ਦਯਾਲ ਦੇਵ ਕੀ ।੬੫੩।

ਇਸ ਲਈ ਚਿਤ ਦਾ ਚਾਉ ਚੌਣਾ ਵਧੇ ਤੇ ਪ੍ਰੇਮ ਦਾ ਨੇਮ ਹੋਰ ਪ੍ਰਚੰਡ ਹੋਵੇ ਤੇ ਉਧਰੋਂ ਉਸ ਦਿਆਲੂ ਦੇਵ ਮੇਰੇ ਪ੍ਰੀਤਮ ਵਾਹਿਗੁਰੂ ਦੀ ਦਇਆ ਭੀ ਦਸ ਗੁਣੀ ਹੋ ਕੇ ਪ੍ਰਗਟੇ ॥੬੫੩॥


Flag Counter