ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 549


ਕਾਹੂ ਦਸਾ ਕੇ ਪਵਨ ਗਵਨ ਕੈ ਬਰਖਾ ਹੈ ਕਾਹੂ ਦਸਾ ਕੇ ਪਵਨ ਬਾਦਰ ਬਿਲਾਤ ਹੈ ।

ਕਿਸੇ ਦਿਸ਼ਾ ਦੀ ਪੌਣ ਚਲਣ ਨਾਲ ਤਾਂ ਬਰਖਾ ਹੋ ਪੈਂਦੀ ਹੈ ਤੇ ਕਿਸੇ ਦਿਸ਼ਾ ਦੀ ਪੌਣ ਨਾਲ ਬੱਦਲ ਉਡ ਜਾਇਆ ਕਰਦੇ ਹਨ, ਮੀਂਹ ਪੈਣਾ ਬੰਦ ਹੋ ਜਾਇਆ ਕਰਦਾ ਹੈ।

ਕਾਹੂ ਜਲ ਪਾਨ ਕੀਏ ਰਹਤ ਅਰੋਗ ਦੋਹੀ ਕਾਹੂ ਜਲ ਪਾਨ ਬਿਆਪੇ ਬ੍ਰਿਥਾ ਬਿਲਲਾਤ ਹੈ ।

ਕਿਸੇ ਜਲ ਦੇ ਪੀਤਿਆਂ ਸਰੀਰ ਨਵਾਂ ਨਰੋਆ ਰਹਿੰਦਾ ਹੈ, ਅਤੇ ਕਿਸੇ ਜਲ ਪੀਨ ਤੋਂ ਬ੍ਰਿਥਾ ਬਿਆਪੈ ਰੋਗ ਉਲਟਾ ਧਾ ਉਠਿਆ ਕਰਦਾ ਤੇ ਰੋਣਾ ਪੈਂਦਾ ਹੈ।

ਕਾਹੂ ਗ੍ਰਿਹ ਕੀ ਅਗਨਿ ਪਾਕ ਸਾਕ ਸਿਧਿ ਕਰੈ ਕਾਹੂ ਗ੍ਰਿਹ ਕੀ ਅਗਨਿ ਭਵਨੁ ਜਰਾਤ ਹੈ ।

ਕਿਸੇ ਘਰ ਰਸੋਈ ਦੀ ਅੱਗ ਤਾਂ ਪਾਕ ਸਾਕ ਭੋਜਨ ਭਾਜੀ ਆਦਿ ਰਸੋਈ ਦੇ ਸਮਾਨ ਤ੍ਯਾਰ ਕਰਦੀ ਹੈ ਤੇ ਕਿਸੇ ਘਰ ਦੀ ਕਾਰਖਾਨੇ ਆਦਿ ਅੰਦਰ ਗਲੀ ਹੋਈ = ਭੜਕੀ ਹੋਈ ਅੱਗ ਮਹਲ ਮੰਦਿਰ ਸਾੜ ਸੁੱਟਿਆ ਕਰਦੀ ਹੈ।

ਕਾਹੂ ਕੀ ਸੰਗਤ ਮਿਲਿ ਜੀਵਨ ਮੁਕਤਿ ਹੁਇ ਕਾਹੂ ਕੀ ਸੰਗਤਿ ਮਿਲਿ ਜਮੁਪੁਰਿ ਜਾਤ ਹੈ ।੫੪੯।

ਇਸੇ ਪ੍ਰਕਾਰ ਕਿਸੇ ਦੀ ਸੰਗਤ ਵਿਚ ਮਿਲਿਆਂ ਤਾਂ ਜੀਵਨ ਮੁਕਤੀ ਪ੍ਰਾਪਤ ਹੋ ਔਂਦੀ ਹੈ, ਤੇ ਕਿਸੇ ਦੀ ਸੰਗਤ ਵਿਚ ਬੈਠਿਆਂ ਨਰਕ ਨੂੰ ਜਾਈਦਾ ਹੈ ॥੫੪੯॥


Flag Counter