ਮਨ ਨੂੰ ਪਵਨ ਦੇ ਵੇਗ ਦੀ ਸਹੈਤਾ ਨਾਲ ਮਛਲੀ ਚਾਲੇ ਤੇਜ ਚਲਾ ਕੇ ਇਕ ਸਾਰ ਸੁਰਤ ਦਾ ਪ੍ਰਵਾਹ ਚਲੌਂਦੇ ਧ੍ਯਾਨ ਨੂੰ ਬਾਹਰ ਵੱਲੋਂ ਅੰਤਰ ਮੁਖ ਉਲਟਾ ਕੇ ਦਸਵੇਂ ਦੁਆਰ ਤੋਂ ਭੀ ਅਗੇ ਜੋ ਅਗੰਮ ਪੁਰਾ ਹੈ ਓਸ ਵਿਖੇ ਇਸਥਿਤੀ ਪ੍ਰਾਪਤ ਹੋਇਆ ਕਰਦੀ ਹੈ।
ਉਥੇ ਓਸ ਅਗੰਮਪੁਰੇ ਵਿਖੇ ਅਗਨੀ ਨਹੀਂ ਹੈ, ਪੌਣ ਨਹੀਂ, ਅਰੁ ਜਲ ਪ੍ਰਿਥਵੀ ਤਥਾ ਆਕਾਸ਼ ਭੀ ਨਹੀਂ ਹੈ, ਭਾਵ ਤੱਤਾਂ ਤੋਂ ਪਾਰ ਉਚ ਪਦ ਹੈ ਐਸੇ ਹੀ ਸੂਰਜ ਵਾ ਚੰਦ੍ਰਮਾ ਦਾ ਉਜਾਲਾ ਭੀ ਨਹੀਂ, ਭਾਵ ਉਥੋਂ ਦਾ ਪ੍ਰਕਾਸ਼ ਸੂਰਜ ਚੰਦ ਆਦਿਕਾਂ ਤੋਂ ਨ੍ਯਾਰੀ ਭਾਂਤ ਦਾ ਹੀ ਅਕਹਿ ਰੂਪ ਹੈ।
ਉਥੇ ਓਸ ਅਗੰਮ ਪੁਰੇ ਵਿਖੇ ਅਗਨੀ ਨਹੀਂ ਹੈ, ਪੌਣ ਨਹੀਂ, ਅਰੁ ਜਲ ਪ੍ਰਿਥਵੀ ਤਥਾ ਆਕਾਸ਼ ਭੀ ਨਹੀਂ ਹੈ, ਭਾਵ ਤੱਤਾਂ ਤੋਂ ਪਾਰ ਉਚ ਪਦ ਹੈ ਐਸੇ ਹੀ ਸੂਰਜ ਵਾ ਚੰਦ੍ਰਮਾ ਦਾ ਉਜਾਲਾ ਭੀ ਨਹੀਂ, ਭਾਵ ਉਥੋਂ ਦਾ ਪ੍ਰਕਾਸ਼ ਸੂਰਜ ਚੰਦ ਆਦਿਕਾਂ ਤੋਂ ਨ੍ਯਾਰੀ ਭਾਂਤ ਦਾ ਹੀ ਅਕਹਿ ਰੂਪ ਹੈ।
ਨਾ ਈਸ੍ਵਰ ਤੇ ਨਾ ਹੀ ਜੀਵ ਦਾ ਉਨਮਾਨ ਵੀਚਾਰ ਕਲਪਨਾ ਹੈ। ਉਹ ਅਨਹਦ ਤੋਂ ਭੀ ਪਰੇ, ਨਿਰਾਧਾਰ ਤਥਾ ਅਫੁਰ ਸਰੂਪ ਹੈ, ਬਿਸਮਾਦ ਪੁਣੇ ਦਾ ਭੀ ਉਥੇ ਕੋਈ ਨਿਸਚਾ ਥਹੁ ਨਹੀਂ ਹੁੰਦਾ ॥੫੨੯॥