ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 468


ਜੈਸੇ ਤਉ ਬਿਰਖ ਮੂਲ ਸੀਚਿਐ ਸਲਿਲ ਤਾ ਤੇ ਸਾਖਾ ਸਾਖਾ ਪਤ੍ਰ ਪਤ੍ਰ ਕਰਿ ਹਰਿਓ ਹੋਇ ਹੈ ।

ਫੇਰ ਜਿਸ ਤਰ੍ਹਾਂ ਬਿਰਛ ਦੇ ਮੁੱਢ ਨੂੰ ਜੇਕਰ ਜਲ ਸਿੰਜੀਏ ਤਾਂ ਇਸ ਨਾਲ ਟਾਹਣ ਟਾਹਣੀਆਂ ਤੇ ਪੱਤ ਪੱਤ ਵਿਚ ਹੀ ਹਰਿਔਲ ਸਿੰਜਰ ਆਯਾ ਕਰਦੀ ਹੈ।

ਜੈਸੇ ਪਤਿਬ੍ਰਤਾ ਪਤਿਬ੍ਰਤਿ ਸਤਿ ਸਾਵਧਾਨ ਸਕਲ ਕੁਟੰਬ ਸੁਪ੍ਰਸੰਨਿ ਧੰਨਿ ਸੋਇ ਹੈ ।

ਜਿਸ ਤਰ੍ਹਾਂ ਪਤਿਬ੍ਰਤਾ ਇਸਤ੍ਰੀ ਅਪਣੇ ਪਤੀਬ੍ਰਤਾ ਰੂਪ ਸਤ੍ਯ ਪ੍ਰਤਿਗ੍ਯਾ ਵਿਚ ਸਾਵਧਾਨ ਰਹੇ ਤਾਂ ਸਾਰਾ ਕੁਟੰਬ ਪ੍ਰਵਾਰ ਹੀ ਓਸ ਉਪਰ ਪ੍ਰਸੰਨ ਰਹਿ ਕੇ ਓਸ ਨੂੰ ਸ਼ਾਬਾਸ਼ੇ ਦਿੰਦਾ ਰਹਿੰਦਾ ਹੈ।

ਜੈਸੇ ਮੁਖ ਦੁਆਰ ਮਿਸਟਾਨ ਪਾਨ ਭੋਜਨ ਕੈ ਅੰਗ ਅੰਗ ਤੁਸਟ ਪੁਸਟਿ ਅਵਿਲੋਇ ਹੈ ।

ਜਿਸ ਤਰ੍ਹਾਂ ਮੂੰਹ ਰਾਹੀਂ ਮਿਠੇ ਮਿਠੇ ਸ੍ਵਾਦੀਕ ਆਹਾਰ ਆਦਿ ਛਕਦਿਆਂ ਮਿਸਟਾਨ ਪਾਨ ਕਰਦਿਆਂ ਅੰਗ ਅੰਗ ਸਰੀਰ ਦਾ ਤ੍ਰਿਪਤ ਪੁਸ਼ਟ ਹੋ ਰੱਜ੍ਯਾ ਪੁੱਜ੍ਯਾ ਦਿਖਾਈ ਦਿਆ ਕਰਦਾ ਹੈ।

ਤੈਸੇ ਗੁਰਦੇਵ ਸੇਵ ਏਕ ਟੇਕ ਜਾਹਿ ਤਾਹਿ ਸੁਰਿ ਨਰ ਬਰੰ ਬ੍ਰੂਹ ਕੋਟ ਮਧੇ ਕੋਇ ਹੈ ।੪੬੮।

ਤਿਸੀ ਪ੍ਰਕਾਰ ਜਿਥੇ ਤਿਥੇ ਜਿਸ ਨੇ ਇਕ ਮਾਤ੍ਰ ਟੇਕ ਸ੍ਰੀ ਗੁਰੂ ਦੇਵ ਦੇ ਹੀ ਅਰਾਧਨ ਦੀ ਧਾਰ ਰਖੀ ਹੋਵੇ ਦੇਵਤੇ ਤਥਾ ਮਨੁੱਖ ਸਾਰੇ ਹੀ ਓਸ ਦੇ ਤਾਂਈ ਬਰੰ ਬ੍ਰੂਹ ਭਲਾ ਭਲਾ ਆਖਦੇ ਹਨ ਪਰ ਐਹੋ ਜੇਹ ਅਨੰਨ ਨਿਸਚੇਵਾਨ ਹੁੰਦਾ ਕ੍ਰੋੜਾਂ ਮਧੇ ਕੋਈ ਹੀ ਹੈ ॥੪੬੮॥


Flag Counter