ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 635


ਕੋਟਿ ਪਰਕਾਰ ਨਾਰ ਸਾਜੈ ਜਉ ਸਿੰਗਾਰ ਚਾਰੁ ਬਿਨੁ ਭਰਤਾਰ ਭੇਟੈ ਸੁਤ ਨ ਖਿਲਾਇ ਹੈ ।

ਭਾਵੇਂ ਇਸਤਰੀ ਕ੍ਰੋੜਾਂ ਪ੍ਰਕਾਰ ਦੇ ਸੋਹਣੇ ਸ਼ਿੰਗਾਰ ਕਰੇ, ਪਰ ਬਿਨਾਂ ਪਤੀ ਮਿਲੇ ਦੇ ਪੁਤ੍ਰ ਨਹੀਂ ਖਿਡਾ ਸਕਦੀ।

ਸਿੰਚੀਐ ਸਲਿਲ ਨਿਸ ਬਾਸੁਰ ਬਿਰਖ ਮੂਲ ਫਲ ਨ ਬਸੰਤ ਬਿਨ ਤਾਸੁ ਪ੍ਰਗਟਾਇ ਹੈ ।

ਬ੍ਰਿਛ ਦੇ ਮੁੱਢ ਨੂੰ ਭਾਵੇਂ ਰਾਤ ਦਿਨ ਲਗਤਾਰ ਪਾਣੀ ਦੇਈ ਜਾਈਏ, ਪਰ ਬਿਨਾਂ ਬਸੰਤ ਰੁੱਤ ਤੋਂ ਉਸ ਨੂੰ ਫੁਲ ਨਹੀਂ ਪ੍ਰਗਟ ਹੋਵੇਗਾ।

ਸਾਵਨ ਸਮੈ ਕਿਸਾਨ ਖੇਤ ਜੋਤ ਬੀਜ ਬੋਵੈ ਬਰਖਾ ਬਿਹੂਨ ਕਤ ਨਾਜ ਨਿਪਜਾਇ ਹੈ ।

ਅਰਕ- ਸਾਵਣ ਦੇ ਮਹੀਨੇ ਕਿਸਾਨ ਖੇਤ ਵਾਹਕੇ ਬੀਜ ਬੀਜ ਦੇਵੇ, ਪਰ ਬਰਖਾ ਤੋਂ ਬਿਨਾਂ ਅਨਾਜ ਕਿਥੇ ਉੱਗੇਗਾ?ਭਾਵ ਨਹੀਂ ਉੱਗ ਸਕਦਾ।

ਅਨਿਕ ਪ੍ਰਕਾਰ ਭੇਖ ਧਾਰਿ ਪ੍ਰਾਨੀ ਭ੍ਰਮੇ ਭੂਮ ਬਿਨ ਗੁਰ ਉਰਿ ਗ੍ਯਾਨ ਦੀਪ ਨ ਜਗਾਇ ਹੈ ।੬੩੫।

ਅਨੇਕ ਪ੍ਰਕਾਰ ਦੇ ਭੇਖ ਧਾਰ ਕੇ ਪ੍ਰਾਣੀ ਭਾਵੇਂ ਧਰਤੀ ਤੇ ਭੌਂਦਾ ਫਿਰੇ ਪਰ ਗੁਰੂ ਤੋਂ ਬਿਨਾਂ ਉਸ ਦੇ ਹਿਰਦੇ ਵਿਚ ਗਿਆਨ ਦਾ ਦੀਵਾ ਨਹੀਂ ਜਗੇਗਾ॥੬੩੫॥


Flag Counter