ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 649


ਕਹਿ ਧੋ ਕਹਾ ਕੂ ਰਮਾ ਰੰਮ ਪੂਰਬ ਜਨਮ ਬਿਖੈ ਐਸੀ ਕੌਨ ਤਪਸਿਆ ਕਠਨ ਤੋਹਿ ਕੀਨੀ ਹੈ ।

ਦੱਸ ਤਾਂ ਸਹੀ ਹੇ ਸੁੰਦਰ ਲਛਮੀ! ਪਿਛਲੇ ਜਨਮ ਵਿਚ ਐਸੀ ਕਿਹੜੀ ਕਠਿਨ ਤਪੱਸਿਆ ਤੂੰ ਕੀਤੀ ਹੈ?

ਜਾ ਤੇ ਗੁਨ ਰੂਪ ਔ ਕਰਮ ਕੈ ਸਕਲ ਕਲਾ ਸ੍ਰੇਸਟ ਹ੍ਵੈ ਸਰਬ ਨਾਇਕਾ ਕੀ ਛਬਿ ਛੀਨੀ ਹੈ ।

ਜਿਸ ਕਰ ਕੇ ਤੂੰ ਗੁਣ ਰੂਪ; ਕਰਮ ਤੇ ਸਾਰੀਆਂ ਕਲਾ ਵਿਚ ਸ੍ਰੇਸ਼ਟ ਹੋ ਕੇ ਸਾਰੀਆਂ ਇਸਤ੍ਰੀਆਂ ਦੀ ਸੁੰਦਰਤਾ ਖੋਹ ਲਈ ਹੈ।

ਜਗਤ ਕੀ ਜੀਵਨ ਜਗਤ ਪਤ ਚਿੰਤਾਮਨ ਮੁਖ ਮੁਸਕਾਇ ਚਿਤਵਤ ਹਿਰ ਲੀਨੀ ਹੈ ।

ਜਗਤ ਦਾ ਜੀਨ ਤੇ ਜਗਤ ਦਾ ਮਾਲਕ ਜੋ ਵਿਸ਼ਨੂੰ ਹੈ ਤੂੰ ਉਸ ਪਾਸੋਂ ਚਿੰਤਾਮਣਿ ਰੂਪ ਜਗਤ ਦੀਆਂ ਮੰਗਾਂ ਪੂਰੀਆਂ ਕਰਨ ਵਾਲੀ ਸੱਤ੍ਯਾ ਮੁਖ ਮੁਸਕ੍ਰਾਹਟ ਭਰੀ ਤੱਕਣੀ ਮਾਤ੍ਰ ਨਾਲ ਹੀ ਖੋਹ ਲਈ ਹੈ।

ਕੋਟ ਬ੍ਰਹਮੰਡ ਕੇ ਨਾਯਕ ਕੀ ਨਾਯਕਾ ਭਈ ਸਕਲ ਭਵਨ ਕੀ ਸ੍ਰਿਯਾ ਤੁਮਹਿ ਦੀਨੀ ਹੈ ।੬੪੯।

ਕ੍ਰੋੜਾਂ ਬ੍ਰਹਿਮੰਡਾਂ ਦਾ ਜੋ ਮਾਲਕ ਹੈ; ਉਸ ਦੀ ਤੂੰ ਇਸਤ੍ਰੀ ਬਣ ਗਈ ਹੈਂ ਤੇ ਸਾਰਿਆਂ ਭਵਨਾਂ ਦੀ ਖ਼ੁਸ਼ੀ ਉਸ ਨੇ ਤੈਨੂੰ ਦੇ ਦਿੱਤੀ ਹੈ ॥੬੪੬॥


Flag Counter