ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 228


ਨਾਇਕੁ ਹੈ ਏਕੁ ਅਰੁ ਨਾਇਕਾ ਅਸਟ ਤਾ ਕੈ ਏਕ ਏਕ ਨਾਇਕਾ ਕੇ ਪਾਂਚ ਪਾਂਚ ਪੂਤ ਹੈ ।

ਇੱਕ ਤਾਂ ਸ੍ਵਾਮੀ ਹੈ ਆਪ ਤੇ ਅੱਠ ਹਨ ਤਿਸ ਦੀਆਂ ਸ੍ਵਾਮਿਨੀਆਂ, ਅਰੁ ਫੇਰ ਏਕ ਏਕ ਹਰ ਇਕ ਇਸਤ੍ਰੀ ਦੇ ਹੈਂਨਗੇ ਪੰਜ ਪੰਜ ਪੁਤ੍ਰ।

ਏਕ ਏਕ ਪੂਤ ਗ੍ਰਿਹ ਚਾਰਿ ਚਾਰਿ ਨਾਤੀ ਏਕੈ ਏਕੈ ਨਾਤੀ ਦੋਇ ਪਤਨੀ ਪ੍ਰਸੂਤ ਹੈ ।

ਉਸ ਇਕ ਇਕ ਪੁਤ੍ਰ ਦੇ ਘਰ ਅਗੇ ਚਾਰ ਚਾਰ ਓਸ ਦੇ ਪੋਤ੍ਰੇ ਹੋਏ ਅਤੇ ਹਰ ਇਕ ਪੋਤ੍ਰੇ ਦੀਆਂ ਦੋ ਦੋ ਵੌਹਟੀਆਂ ਫੇਰ ਬ੍ਯਾਈਆਂ ਹੋਈਆਂ ਹਨ।

ਤਾਹੂ ਤੇ ਅਨੇਕ ਪੁਨਿ ਏਕੈ ਏਕੈ ਪਾਂਚ ਪਾਂਚ ਤਾ ਤੇ ਚਾਰਿ ਚਾਰਿ ਸੁਤਿ ਸੰਤਤਿ ਸੰਭੂਤ ਹੈ ।

ਪੁਨਿ ਬਹੁੜੋ ਮੁੜ ਤਿਨਾਂ ਇਸਤ੍ਰੀਆਂ ਤੋਂ ਅਣਗਿਣਤ ਹੀ ਬੱਚੇ ਉਪਜੇ: ਪਹਿਲੋਂ ਤਾਂ ਇਕ ਇਕ ਤੋਂ ਹੋਏ ਪੰਜ ਪੰਜ ਅਰੁ ਫੇਰ ਓਨਾਂ ਪੰਜਾਂ ਪੰਜਾਂ ਤੋਂ ਚਾਰ ਚਾਰ ਪੁਤ੍ਰਾਂ ਦੀ ਸੰਤਾਨ ਸਭੂਤ ਉਪਜੀ ਹੋਈ ਹੈ।

ਤਾ ਤੇ ਆਠ ਆਠ ਸੁਤਾ ਸੁਤਾ ਸੁਤਾ ਆਠ ਸੁਤ ਐਸੋ ਪਰਵਾਰੁ ਕੈਸੇ ਹੋਇ ਏਕ ਸੂਤ ਹੈ ।੨੨੮।

ਤਾਂ ਤਿਨਾਂ ਪੁਤ੍ਰਾਂ ਤੋਂ ਹੋਈਆਂ ਅੱਠ ਅੱਠ ਧੀਆਂ ਤੇ ਓਨਾਂ ਸੁੱਤਾ ਧੀਆਂ ਨੇ ਸੁਤਾ ਸੂਤ੍ਯਾ ਪ੍ਰਸੂਤ੍ਯਾਅਠਾਂ ਪੁਤਰਾਂ ਨੂੰ ਅਥਵਾ ਸੁਤਾ ਸੁਤਾ ਓਨਾਂ ਅੱਠਾਂ ਧੀਆਂ ਦੀਆਂ ਅੱਠ ਦੋਹਤੀਆਂ ਤੇ ਅੱਠ ਪੁੱਤ੍ਰ ਹੋਏ। ਸੋ ਐਸੋ ਇਤਨਾ ਵਡਾ ਪਰਵਾਰੁ ਕੋੜਮਾ ਹੋਵੇ ਜਿਸ ਦਾ ਉਹ ਕਿਸ ਭਾਂਤ ਇਕ ਸੂਤ ਇਕਤਾਰ ਇਕਾਗ੍ਰ ਹੋ ਸਕਦਾ ਹੈ? ਵੀਚਾਰ ਕੇ ਤੱਕੋ! ॥੨੨੮॥


Flag Counter