ਜਿਸ ਤਰ੍ਹਾਂ ਘਾਮ ਧੁੱਪ ਦੇ ਅਤ੍ਯੰਤ ਕਰੜੀ ਤਿੱਖੀ ਅਤੇ ਤੱਤੀ ਹੁੰਦਿਆਂ ਭੀ ਅੱਗ ਬਿਨਾਂ ਓਹ ਗ੍ਰਾਸ ਕਉ ਭੋਜਨ ਨੂੰ ਸਿਧਾਨ ਕਰਤਿ ਨਹੀਂ ਪਕਾ ਸਕਦੀ।
ਜਿਸ ਤਰ੍ਹਾਂ ਰਾਤ ਸਮੇਂ ਓਸ ਤ੍ਰੇਲ ਨਾਲ ਸੁਮੇਰ ਪਰਬ ਤੋਂ ਲੈ ਤ੍ਰਿਣ ਘਾਹ ਬੂਟ ਪ੍ਰਯੰਤ ਸਭ ਭਿੱਜ ਪੈਂਦੇ ਹਨ, ਪਰ ਐਸੀ ਤ੍ਰੇਲ ਦੇ ਹੁੰਦਿਆਂ ਸੁੰਦਿਆਂ ਭੀ ਉਹ ਪਾਣੀ ਪਤੇ ਬਿਨਾਂ ਤ੍ਰੇਹ ਨੂੰ ਨਹੀਂ ਬੁਝਾ ਸਕ੍ਯਾ ਕਰਦੀ।
ਜਿਸ ਤਰ੍ਹਾਂ ਹੁਨਾਲੇ ਦੀ ਰੁੱਤਿ ਵਿਖੇ ਅੰਗ ਸਰੀਰ ਉਪਰ ਪਸੀਨਾ ਮੁੜ੍ਹਕਾ ਹੀ ਮੁੜ੍ਹਕਾ ਪ੍ਰਗਟ ਹੋਯਾ ਕਰਦਾ ਹੈ ਤਾਂ ਬਿਨਾਂ ਪੌਣ ਪ੍ਰਗਾਸ ਕੀਤਿਆਂ ਪੱਖਾ ਝੱਲਿਆਂ ਦੇ ਫੂਕਾਂ ਮਾਰਿਆਂ ਨਹੀਂ ਮਿਟਿਆ ਸੁੱਕਿਆ ਕਰਦਾ।
ਤਿਸੀ ਪ੍ਰਕਾਰ ਆਨ ਦੇਵਾਂ ਦੇ ਸੇਵਨ ਕਰ ਕੇ ਆਵਾਗਵਨ ਜਨਮ ਮਰਣ ਕਦੀ ਨਹੀਂ ਮਿਟੇਗਾ ਕੇਵਲ ਗੁਰਮੁਖ ਬਣ ਕੇ ਹੀ, ਵਾ ਗੁਰੂਮੁਖ ਦ੍ਵਾਰੇ ਹੀ ਆਤਮ ਪਦ ਵਿਖੇ ਇਸਥਿਤੀ ਸੋਖ ਨੂੰ ਪ੍ਰਾਪਤ ਕਰ ਸਕਦਾ ਹੈ ॥੪੭੧॥