ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 564


ਜੈਸੇ ਬੀਰਾਰਾਧੀ ਮਿਸਟਾਨ ਪਾਨ ਆਨ ਕਹੁ ਖੁਵਾਵਤ ਮੰਗਾਇ ਮਾਂਗੈ ਆਪ ਨਹੀ ਖਾਤ ਹੈ ।

ਜਿਵੇਂ ਬੀਰ ਆਰਾਧਨਾ ਕਰਨ ਵਾਲਾ ਮਿਠਾਈ ਪਾਨ ਆਦਿ ਮੰਗ ਕੇ ਮੰਗਵਾਉਂਦਾ ਹੈ, ਤੇ ਹੋਰਾਂ ਨੂੰ ਖੁਵਾਲਦਾਹੈ, ਪਰ ਆਪ ਨਹੀਂ ਖਾਂਦਾ।

ਜੈਸੇ ਦ੍ਰੁਮ ਸਫਲ ਫਲਤ ਫਲ ਖਾਤ ਨਾਂਹਿ ਪਥਕ ਪਖੇਰੂ ਤੋਰ ਤੋਰ ਲੇ ਜਾਤ ਹੈ ।

ਜਿਵੇਂ ਫਲਾਂ ਸਹਿਤ ਫਲਦਾ ਬ੍ਰਿਛ ਆਪ ਫਲ ਨਹੀਂ ਖਾਂਦਾ, ਪਰ ਰਾਹੀ ਤੇ ਪੰਛੀ ਤੋੜ ਤੋੜ ਕੇ ਲੈ ਜਾਂਦੇ ਹਨ।

ਜੈਸੇ ਤੌ ਸਮੁੰਦ੍ਰ ਨਿਧਿ ਪੂਰਨ ਸਕਲ ਬਿਧ ਹੰਸ ਮਰਜੀਵਾ ਹੇਰਿ ਕਾਢਤ ਸੁਗਾਤ ਹੈ ।

ਜਿਵੇਂ ਸਮੁੰਦਰ ਤਾਂ ਸਭ ਤਰ੍ਹਾਂ ਦੀਆਂ ਨਿਧੀਆਂ ਕਰੇ ਆਪ ਪੂਰਨ ਹੈ, ਪਰ ਉਸ ਤੋਂ ਹੰਸ ਅਤੇ ਮਰ ਜੀਉੜੇ ਲੱਭ ਲੱਭ ਕੇ ਸੁਗਾਤਾਂ ਅਮੋਲਕ ਰਤਨ ਕੱਢਦੇ ਹਨ।

ਤੈਸੇ ਨਿਹਕਾਮ ਸਾਧ ਸੋਭਤ ਸੰਸਾਰ ਬਿਖੈ ਪਰਉਪਕਾਰ ਹੇਤ ਸੁੰਦਰ ਸੁਗਾਤ ਹੈ ।੫੬੪।

ਉਸੇ ਤਰ੍ਹਾਂ ਸੰਸਾਰ ਵਿਚ ਨਿਸ਼ਕਾਮ ਸਾਧੂ ਸੋਭਦੇ ਹਨ, ਜਿਨ੍ਹਾਂ ਦਾ ਸੁੰਦਰ ਸਰੀਰ ਹੈ ਹੀ ਪਰਉਪਕਾਰ ਵਾਸਤੇ ॥੫੬੪॥


Flag Counter