ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 639


ਚੰਦਨ ਸਮੀਪ ਬਸਿ ਬਾਂਸ ਮਹਿਮਾਂ ਨ ਜਾਨੀ ਆਨ ਦ੍ਰੁਮ ਦੂਰ ਭਏ ਬਾਸਨਾ ਕੈ ਬੋਹੇ ਹੈ ।

ਜਿਵੇਂ ਚੰਦਨ ਦੇ ਨੇੜੇ ਬਾਂਸ ਨੇ ਵੱਸਕੇਉਸ ਦੀ ਮਹਿਮਾ ਨਹੀਂ ਜਾਣੀ, ਹੋਰ ਬ੍ਰਿਛ ਜੋ ਦੂਰ ਸਨ ਉਹ ਉਸ ਦੀ ਵਸ਼ਨਾ ਨਾਲ ਸੁਗੰਧਿਤ ਹੋ ਗਏ।

ਦਾਦਰ ਸਰੋਵਰ ਮੈਂ ਜਾਨੈ ਨ ਕਮਲ ਗਤਿ ਮਕਰੰਦ ਕਰਿ ਮਧਕਰ ਹੀ ਬਿਮੋਹੇ ਹੈ ।

ਡੱਡੂ ਸਰੋਵਰ ਵਿਚ ਵੱਸਦਿਆਂ ਕਮਲ ਦੀ ਖੂਬੀ ਨਹੀਂ ਜਾਣਦਾ, ਕਮਲ ਵਿਚ ਵੱਸ ਰਹੇ ਮਕਰੰਦ ਰਸ ਕਰ ਕੇ ਤਾਂ ਭੌਰੇ ਹੀ ਮੋਹਿਤ ਹੁੰਦੇ ਹਨ।

ਸੁਰਸਰੀ ਬਿਖੈ ਬਗ ਜਾਨ੍ਯੋ ਨ ਮਰਮ ਕਛੂ ਆਵਤ ਹੈ ਜਾਤ੍ਰੀ ਜੰਤ੍ਰ ਜਾਤ੍ਰਾ ਹੇਤ ਸੋਹੇ ਹੈ ।

ਗੰਗਾ ਵਿਚ ਵੱਸ ਕੇ ਬਗਲੇ ਨੇ ਗੰਗਾ ਦਾ ਕੁਛ ਭੇਦ ਨਹੀਂ ਜਾਣਿਆ, ਪਰ ਮਹਿਮਾ ਜਾਣਨ ਵਾਲੇ ਯਾਤ੍ਰੀ ਯਾਤਰਾ ਕਰਨ ਵਾਸਤੇ ਯਾਤ੍ਰੀਆਂ ਦੇ ਨਿਯਮ ਅਨੁਸਾਰ ਆਉਂਦੇ ਹਨ, ਤੇ ਸੋਹਣੇ ਹੋ ਜਾਂਦੇ ਹਨ।

ਨਿਕਟ ਬਸਤ ਮਮ ਗੁਰ ਉਪਦੇਸ ਹੀਨ ਦੂਰ ਹੀ ਦਿਸੰਤਰ ਉਰ ਅੰਤਰ ਲੈ ਪੋਹੇ ਹੈ ।੬੩੯।

ਤਿਵੇਂ ਮੈਂ ਗੁਰੂ ਦੇ ਨੇੜੇ ਵੱਸਦਿਆਂ ਭੀ ਗੁਰੂ ਉਪਦੇਸ਼ ਤੋਂ ਹੀਣਾ ਹਾਂ। ਪਰਦੂਰ ਦੂਰ ਤੇ ਦੇਸਾਂਤ੍ਰਾਂ ਵਿਚ ਰਹਿਣ ਵਾਲੇ ਸ਼ਰਧਾ ਵਾਲੇ ਸਿਖ ਗੁਰ ਉਪਦੇਸ਼ ਲੈ ਕੇ ਹਿਰਦੇ ਵਿਚ ਪ੍ਰੋ ਲੈਂਦੇ ਹਨ ॥੬੩੯॥