ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 624


ਪੰਚ ਤਤ ਮੇਲ ਪਿੰਡ ਲੋਕ ਬੇਦ ਕਹੈਂ ਪਾਂਚੋ ਤਤ ਕਹੋ ਕਾਹੇ ਭਾਂਤਿ ਰਚਤ ਭੇ ਆਦਿ ਹੀ ।

ਲਿਖੇ ਹੋਏ ਵੇਦ ਸ਼ਾਸਤ੍ਰ ਆਦਿ ਕਹਿੰਦੇ ਹਨ ਤੇ ਜ਼ਬਾਨੀ ਵੀ ਸਿਆਣੇ ਤੇ ਆਮ ਲੋਕ ਕਹਿੰਦੇ ਹਨ ਕਿ ਪੰਜਾਂ ਤੱਤਾਂ ਦੇ ਮੇਲ ਤੋਂ ਸਰੀਰ ਬਣਦਾ ਹੈ, ਪਰ ਦੱਸੋ ਕਿ ਪੰਜੇ ਤੱਤ ਆਦਿ ਵਿਚ ਕਿਸ ਤਰ੍ਹਾਂ ਰਚੇ ਗਏ ਹਨ?

ਕਾਹੇ ਸੇ ਧਰਨ ਧਾਰੀ ਧੀਰਜ ਕੈਸੇ ਬਿਥਾਰੀ ਕਾਹੇ ਸਯੋ ਗੜਯੋ ਅਕਾਸ ਠਾਢੋ ਬਿਨ ਪਾਦ ਹੀ ।

ਕਿਸ ਨਾਲ ਧਰਤੀ ਟਿਕਾਈ ਹੋਈ ਹੈ, ਤੇ ਉਸ ਵਿਚ ਧੀਰਜਤਾ ਕਿਵੇਂ ਖਿਲਾਰੀ ਹੋਈ ਹੈ, ਅਕਾਸ਼ ਕਿਸ ਨਾਲ ਗਡਿਆ ਹੋਇਆ ਹੈ, ਜੋ ਬਿਨਾਂ ਪੈਰਾਂ ਦੇ ਖੜਾ ਹੈ?

ਕਾਹੇ ਸੌਂ ਸਲਲ ਸਾਜੇ ਸੀਤਲ ਪਵਨ ਬਾਜੇ ਅਗਨ ਤਪਤ ਕਾਹੇ ਅਤਿ ਬਿਸਮਾਦ ਹੀ ।

ਕਿਸ ਨਾਲ ਪਾਣੀ ਬਣਾਇਆ ਤੇ ਠੰਢੀ ਪੌਣ ਅਵਾਜ਼ ਕਰਦੀ ਹੈ? ਅੱਗ ਕਿਉਂ ਤਪਤੀ ਹੈ? ਬੜਾ ਹੀ ਅਸਚਰਜ ਹੈ।

ਕਾਰਨ ਕਰਨ ਦੇਵ ਅਲਖ ਅਭੇਵ ਨਾਥ ਉਨ ਕੀ ਭੀ ਓਹੀ ਜਾਨੈ ਬਕਨੋ ਹੈ ਬਾਦ ਜੀ ।੬੨੪।

ਇਨ੍ਹਾਂ ਸਭਨਾਂ ਦੇ ਕਾਰਨਾਂ ਦੇ ਕਰਨ ਵਾਲਾ ਮੂਲ ਕਾਰਣ ਅਲਖ ਨਾਥ ਆਪ ਹੈ,ਉਸ ਦਾ ਭੇਦ ਭੀ ਨਹੀਂ ਪਤਾ ਲੱਗਦਾ, ਉਸ ਦੀ ਭੀ ਉਹ ਆਪ ਹੀ ਜਾਣਦਾ ਹੈ ਸਾਡਾ ਇਹ ਕਹਿਣਾ ਬਿਲਕੁਲ ਵਿਅਰਥ ਹੈ ॥੬੨੪॥


Flag Counter