ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 641


ਬੇਸ੍ਵਾ ਕੇ ਸਿੰਗਾਰ ਬਿਭਚਾਰ ਕੋ ਨ ਪਾਰਾਵਾਰ ਬਿਨ ਭਰਤਾਰ ਨਾਰਿ ਕਾ ਕੀ ਕੈ ਬੁਲਾਈਐ ।

ਵੇਸਵਾਂ ਦੇ ਵਿਭਚਾਰ ਵਾਸਤੇ ਕੀਤੇ ਗਏ ਸਿੰਗਾਰਾਂ ਦਾ ਤਾਂ ਕੋਈ ਅੰਤ ਨਹੀਂ, ਪਰ ਇਕ ਪਤੀ ਦੀ ਹੋਏ ਬਿਨਾਂ ਉਹ ਕਿਸ ਦੀ ਵਹੁਟੀ ਕਰ ਕੇ ਬੁਲਾਈ ਜਾਏ?

ਬਗ ਸੇਤ ਗਾਤ ਜੀਵ ਘਾਤ ਕਰਿ ਖਾਤ ਕੇਤੇ ਮੋਨ ਗਹੇ ਪ੍ਯਾਨਾ ਧਰੇ ਜੁਗਤ ਨ ਪਾਈਐ ।

ਚਿਟੇ ਸਰੀਰ ਵਾਲਾ ਬਗਲਾ ਕਿੰਨੇ ਜੀਵ ਘਾਤ ਕਰ ਕੇ ਖਾ ਜਾਂਦਾ ਹੈ, ਮੋਨ ਭੀ ਧਾਰਦਾ ਹੈ ਤੇ ਧਿਆਨ ਭੀ ਲਾ ਲੈਂਦਾ ਹੈ, ਪਰ ਪ੍ਰੀਤਮ ਵਿਚ ਜੁੜਨ ਦੀ ਜੁਗਤ ਪ੍ਰਾਪਤ ਨਹੀਂ ਕਰਦਾ।

ਡਾਂਡ ਕੀ ਡੰਡਾਈ ਬੁਰਵਾਈ ਨ ਕਹਿਤ ਆਵੈ ਅਤਿ ਹੀ ਢਿਠਾਈ ਸੁਕੁਚਤ ਨ ਲਜਾਈਐ ।

ਭੰਡ ਦਾ ਭੰਡਪੁਣਾ ਤੇ ਨਿਰਲੱਜਤਾ ਕਹੀ ਨਹੀਂ ਜਾ ਸਕਦੀ, ਉਸ ਦਾ ਢੀਠ ਪੁਣਾ ਭੀ ਅਤਿ ਹੁੰਦਾ ਹੈ ਕਿਸੇ ਗੱਲੇ ਸੰਕੋਚ ਨਹੀਂ ਕਰਦਾ ਤੇ ਨਾ ਹੀ ਸ਼ਰਮਿੰਦਾ ਹੁੰਦਾ ਹੈ।

ਤੈਸੇ ਪਰ ਤਨ ਧਨ ਦੂਖਨਾ ਤ੍ਰਿਦੇਖ ਮਮ ਪਤਿਤ ਅਨੇਕ ਏਕ ਰੋਮ ਨ ਪੁਜਾਈਐ ।੬੪੧।

ਤਿਵੇਂ ਪਰਾਏ ਤਨ, ਪਰਾਏ ਧਨ ਤੇ ਪਰਾਈ ਨਿੰਦਿਆ ਆਦਿ ਦੇ ਤ੍ਰੈ ਦੋਖ ਮੇਰੇ ਵਿਚ ਹਨ, ਮੇਰੇ ਇਕ ਵਾਲ ਦੇ ਬਰਾਬਰ ਅਨੇਕਾਂ ਪਾਪੀ ਨਹੀਂ ਪਹੁੰਚ ਸਕਦੇ ॥੬੪੧॥


Flag Counter