ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 457


ਪੰਚ ਪਰਪੰਚ ਕੈ ਭਏ ਹੈ ਮਹਾਂਭਾਰਥ ਸੇ ਪੰਚ ਮਾਰਿ ਕਾਹੂਐ ਨ ਦੁਬਿਧਾ ਨਿਵਾਰੀ ਹੈ ।

ਪਰਪੰਚ ਕੇ ਪਰਪੰਚ ਵਲ ਛਲ ਆਦਿ ਕਰ ਕਰ ਕੇ ਕਰਤਬ ਸਾਧ ਸਾਧ ਕੇ ਮਹਾਂਭਾਰਥ ਵਿਖੇ ਪ੍ਰਸਿੱਧ ਪੰਜਾਂ ਪਾਂਡਵਾਂ ਵਰਗੇ ਬਲੀ ਤਾਂ ਕਈ ਬਣ ਗਏ ਪਰ ਪੰਜਾਂ ਕਾਮ ਕ੍ਰੋਧ ਆਦਿਕਾਂ ਨੂੰ ਮਾਰ ਕੇ ਅੰਦਰਲੀ ਦੁਬਿਧਾ ਓਨਾਂ ਵਿਚੋਂ ਕਿਸੇ ਨੇ ਭੀ ਨਿਵਿਰਤ ਨਹੀਂ ਕੀਤੀ ਹੈ।

ਗ੍ਰਿਹ ਤਜਿ ਨਵ ਨਾਥ ਸਿਧਿ ਜੋਗੀਸੁਰ ਹੁਇ ਨ ਤ੍ਰਿਗੁਨ ਅਤੀਤ ਨਿਜ ਆਸਨ ਮੈ ਤਾਰੀ ਹੈ ।

ਗ੍ਰਹਸਥ ਤ੍ਯਾਗ ਕੇ ਗੋਰਖਨਾਥ ਆਦਿ ਪ੍ਰਸਿੱਧ ਨੌ ਨਾਥਾਂ ਸਿੱਧਾਂ ਜੋਗੀਸ਼੍ਵਰਾਂ ਵਤ ਤਾਂ ਬਣ ਗਏ; ਪਰ ਤ੍ਰਿਗੁਣ ਅਤੀਤ ਤੁਰੀਆ ਅਵਸਥਾ ਨੂੰ ਪ੍ਰਾਪਤ ਹੋ ਕੇ ਨਿਜ ਆਸਨ ਆਤਮ ਪਦ ਵਿਖੇ ਤਾੜੀ ਲਿਵ ਨਹੀਂ ਲਗਾਈ।

ਬੇਦ ਪਾਠ ਪੜਿ ਪੜਿ ਪੰਡਤ ਪਰਬੋਧੈ ਜਗੁ ਸਕੇ ਨ ਸਮੋਧ ਮਨ ਤ੍ਰਿਸਨਾ ਨ ਹਾਰੀ ਹੈ ।

ਬੇਦ ਸ਼ਾਸਤ੍ਰ ਪੁਰਾਣ ਆਦਿ ਪੜ੍ਹ ਪੜ੍ਹ ਕੇ ਪੰਡਤ ਬਣ ਜਗਤ ਭਰ ਨੂੰ ਪ੍ਰਬੋਧ ਕਰਨ ਵਾਲੇ ਦਿਗ ਬਿਜਈ ਤਾਂ ਬਣ ਗਏ; ਪਰ ਅਪਣੇ ਮਨ ਨੂੰ ਨਹੀਂ ਸਮੋਧ ਸ਼ਾਂਤ ਕਰ ਕੇ ਤ੍ਰਿਸਨਾ ਨੂੰ ਹਰਿਆ ਨਿਵਾਰਿਆ ਸੰਘਾਰਿਆ।

ਪੂਰਨ ਬ੍ਰਹਮ ਗੁਰਦੇਵ ਸੇਵ ਸਾਧਸੰਗ ਸਬਦ ਸੁਰਤਿ ਲਿਵ ਬ੍ਰਹਮ ਬੀਚਾਰੀ ਹੈ ।੪੫੭।

ਐਸਾ ਫੇਰ ਕਰ ਕੌਣ ਸਕਦਾ ਹੈ? ਜਿਸ ਨੇ ਸਾਧ ਸੰਗਤ ਦ੍ਵਾਰੇ ਪੂਰਨ ਬ੍ਰਹਮ ਸਰੂਪ ਸਤਿਗੁਰਾਂ ਨੂੰ ਸੇਵ ਅਰਾਧਕੇ ਸ਼ਬਦ ਵਿਖੇ ਸੁਰਤਿ ਦੀ ਲਿਵ ਸਾਧ ਕੇ ਪਾਰਬ੍ਰਹਮ ਵਿਖੇ ਵਿਚਰਣ ਵਾਲੇ ਅਪਣੇ ਆਪ ਨੂੰ ਬਣਾਯਾ ਹੈ ਬਸ ਉਹੀ ਪੁਰਖ ਹੀ ਦੁਬਿਧਾ ਤ੍ਰਿਸ਼ਨਾ ਨੂੰ ਨਿਵਿਰਤ ਕਰ ਕੇ ਨਿਜ ਪਦ ਵਾਸੀ ਬ੍ਰਹਮ ਗ੍ਯਾਨੀ ਹੋ ਸਕਦੇ ਹਨ ਐਸਾ ਭਾਵ ਹੈ ॥੪੫੭॥


Flag Counter