ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 122


ਹਰਦੀ ਅਉ ਚੂਨਾ ਮਿਲਿ ਅਰੁਨ ਬਰਨ ਜੈਸੇ ਚਤੁਰ ਬਰਨ ਕੈ ਤੰਬੋਲ ਰਸ ਰੂਪ ਹੈ ।

ਹਲਦੀ ਅਤੇ ਚੂਨਾ ਮਿਲ ਕੇ ਅਰੁਨ ਬਰਨ ਜੈਸੇ ਜਿਸ ਤਰ੍ਹਾਂ ਲਾਲ ਰੰਗ ਬਣ ਜਾਂਦਾ ਹੈ ਤੇ ਚਤੁਰ ਬਰਨ ਕੈ ਤੰਬੋਲ ਰਸ ਰੂਪ ਹੈ ਪਾਨ ਦੇ ਪੱਤੇ ਦਾ ਹਰਿਆ ਰੰਗ +ਕੱਥੇ ਦਾ ਤੇ ਸੁਪਾਰੀ ਦਾ ਮਿਟਿਆਲਾ ਲਾਲੀ ਭਾ ਮਾਰਣ ਵਾਲਾ, ਅਰੁ ਚੂਨੇ ਕਲੀ ਦਾ ਚਿੱਟਾ ਏਨਾਂ ਚੌਹਾਂ ਰੰਗਾਂ ਦੇ ਮੇਲ ਤੋਂ ਤੰਬੋਲ ਪਾਨ ਰਸ ਰੂਪ ਲਾਲ ਗੁਲਾਲ ਰੰਗ ਵਾਲਾ ਹੋ ਜਾਂਦਾ ਹੈ।

ਦੂਧ ਮੈ ਜਾਵਨੁ ਮਿਲੈ ਦਧਿ ਕੈ ਬਖਾਨੀਅਤ ਖਾਂਡ ਘ੍ਰਿਤ ਚੂਨ ਮਿਲਿ ਬਿੰਜਨ ਅਨੂਪ ਹੈ ।

ਦੂਧ ਮੈ ਜਾਮਨ ਮਿਲੈ ਦੁੱਧ ਵਿਚ ਜਾਗ ਦੇ ਮਿਲ ਗਿਆਂ ਦਧਿ ਕੈ ਬਖਾਨੀਅਤ ਦਹੀਂ ਦਹੌਣ ਲਗ ਪੈਂਦੀ ਹੈ, ਅਰੁ ਖੰਡ ਘਿਉ ਤੇ ਚੂਨ ਆਟਾ ਮੈਦਾ ਮਿਲ ਕੇ ਬਿੰਜਨ ਅਨੂਪ ਹੈ ਸੁੰਦਰ ਸ੍ਵਾਦੀਕ ਉਪਮਾ ਤੋਂ ਰਹਿਤ ਬਿੰਜਨ ਭੋਜਨ ਦਾ ਪਦਾਰਥ ਕੜਾਹ ਪ੍ਰਸ਼ਾਦ ਲਿਪਸੀ ਆਦਿ ਬਣ ਜਾਂਦਾ ਹੈ।

ਕੁਸਮ ਸੁਗੰਧ ਮਿਲਿ ਤਿਲ ਸੈ ਫੁਲੇਲ ਹੋਤ ਸਕਲ ਸੁਗੰਧ ਮਿਲਿ ਅਰਗਜਾ ਧੂਪ ਹੈ ।

ਕੁਸਮ ਸੁਗੰਸ਼ਧਿ ਮਿਲਿ ਤਿਲ ਸੈ ਤਿਲਾਂ ਨਾਲ ਮਿਲ ਕੇ ਕੁਸਮ ਸੁਗੰਧਿ ਫੁੱਲਾਂ ਦੀ ਬਾਸਨਾ ਜੀਕੂੰ ਫੁਲੇਲ ਹੋਤ ਫੁਲ ਬਣ ਜਾਯਾ ਕਰਦੀ ਹੈ। ਅਤੇ ਇਸੇ ਤਰ੍ਹਾਂ ਸਕਲ ਸੁਗੰਧਿ ਮਿਲਿ ਸਾਰੀਆਂ ਸੁਗੰਧੀਆਂ ਦੇ ਇਕੱਠਿਆਂ ਹੋ ਜਾਣ ਤੇ ਜਿਸ ਤਰ੍ਹਾਂ ਅਰਗਜਾ ਧੂਪ ਹੈ ਅਬੀਰ ਵਾ ਲਖਲਖਾ ਆਦਿ ਨਾਮ ਨਾਲ ਕਹੀ ਜਾਣ ਵਾਲੀ ਸੁਗੰਧੀ ਸਮੁਦਾਯ ਰੂਪ ਵਸਤੂ ਦਾ ਧੂਪ ਪ੍ਰਕਾਸ਼ ਪ੍ਰਗਟ ਹੋ ਔਂਦਾ ਵਾ ਧੂਪ ਹੀ ਤ੍ਯਾਰ ਹੁੰਦਾ ਹੈ।

ਦੋਇ ਸਿਖ ਸਾਧਸੰਗੁ ਪੰਚ ਪਰਮੇਸਰ ਹੈ ਦਸ ਬੀਸ ਤੀਸ ਮਿਲੇ ਅਬਿਗਤਿ ਊਪ ਹੈ ।੧੨੨।

ਇਸੇ ਭਾਂਤ ਹੀ ਦੋਇ ਸਿੱਖ ਸਾਧ ਸੰਗੁ ਦੋ ਸਿੱਖ ਜੋ ਆਪੋ ਵਿਚ ਮਿਲੇ ਪੈਣ ਤਾਂ ਸਾਧ ਸੰਗ ਸਤਸੰਗ ਨਾਮ ਨਾਲ ਆਖੇ ਜਾਂਦੇ ਹਨ, ਤੇ ਪੰਚ ਪਰਮੇਸ਼ਰ ਹੈ ਪੰਜ ਮਿਲ ਬੈਠਣ ਤਾਂ ਉਥੇ ਆਪ ਹੀ ਮਾਨੋ ਪਰਮੇਸ਼ਰ ਆ ਵਸਦਾ ਹੈ, ਪਰ ਜੇਕਰ ਦਸ ਬੀਸ ਤੀਸ ਮਿਲੇ ਦਸ ਵੀਹ ਤੀਹ ਆਦਿ ਇਕਤ੍ਰ ਹੋ ਔਣ, ਤਾਂ ਤਾਂ ਅਬਿਗਤਿ ਊਪ ਹੈ ਅਬ੍ਯਕਤ ਉਪਮਾ ਮੂੰਹੋਂ ਆਖਣੋ ਪ੍ਰਗਟ ਕਰਣੋ ਹੀ ਪਾਰ ਉਪਮਾ ਸ਼ੋਭਾ ਬਣ ਜਾਂਦੀ ਹੈ ॥੧੨੨॥


Flag Counter