ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 633


ਜੈਸੇ ਰੋਗ ਰੋਗੀ ਕੋ ਦਿਖਾਈਐ ਨ ਬੈਦ ਪ੍ਰਤਿ ਬਿਨ ਉਪਚਾਰ ਛਿਨ ਛਿਨ ਹੁਇ ਅਸਾਧ ਜੀ ।

ਜਿਵੇਂ ਰੋਗੀ ਦਾਰੋਗ ਜੇ ਵੈਦ ਨੂੰ ਨਾ ਵਿਖਾਈਏ ਤਾਂ ਬਿਨਾਂ ਇਲਾਜ ਛਿਨ ਛਿਨ ਵਿਖੇ ਲਾਇਲਾਜ ਹੁੰਦਾ ਜਾਂਦਾ ਹੈ।

ਜੈਸੇ ਰਿਨ ਦਿਨ ਦਿਨ ਉਦਮ ਅਦਿਆਉ ਬਿਨ ਮੂਲ ਔ ਬਿਆਜ ਬਢੈ ਉਪਜੈ ਬਿਆਧ ਜੀ ।

ਜਿਵੇਂ ਕਰਜਾ ਜੋ ਅਦਾਇਗੀ ਦੇ ਉੱਤਮ ਤੋਂ ਬਿਨਾਂ ਹੋਵੇ, ਉਹ ਮੂਲ ਤੇ ਨਾਲ ਬਿਆਜ ਦਿਨੋ ਦਿਨ ਵਧ ਵਧ ਕੇ ਅੰਤ ਉਸ ਤੋਂ ਬਿਪਤਾ ਉਪਜਦੀ ਹੈ।

ਜੈਸੇ ਸਤ੍ਰ ਸਾਸਨਾ ਸੰਗ੍ਰਾਮੁ ਕਰਿ ਸਾਧੇ ਬਿਨ ਪਲ ਪਲ ਪ੍ਰਬਲ ਹੁਇ ਕਰਤ ਉਪਾਧ ਜੀ ।

ਜਿਵੇਂ ਵੈਰੀ ਤਾੜਨਾ ਤੇ ਜੰਗ ਕਰ ਕੇ ਸਾਧੇ ਬਿਨਾਂ ਪਲ ਪਲ ਵਿਚ ਤਾਕਤਵਰ ਹੋ ਕੇ ਬਖੇੜਾ ਖੜਾ ਕਰ ਦਿੰਦਾ ਹੈ।

ਜ੍ਯੌਂ ਜ੍ਯੌਂ ਭੀਜੈ ਕਾਮਰੀ ਤ੍ਯੌਂ ਤ੍ਯੌਂ ਭਾਰੀ ਹੋਤ ਜਾਤ ਬਿਨ ਸਤਿਗੁਰ ਉਰ ਬਸੈ ਅਪਰਾਧ ਜੀ ।੬੩੩।

ਜਿਵੇਂ ਜਿਵੇਂ ਕੰਬਲੀ ਭਿੱਜਦੀ ਹੈ, ਤਿਵੇਂ ਤਿਵੇਂ ਭਾਰੀ ਹੁੰਦੀ ਜਾਂਦੀ ਹੈ, ਇਸ ਤਰ੍ਹਾਂ ਸਤਿਗੁਰ ਵੈਦ ਨੂੰ ਮਿਲੇ ਬਿਨਾਂ ਹਿਰਦੇ ਵਿਚ ਪਾਪ ਵੱਸਦਾ ਹੈ ਅਰਥਾਤ ਉਸ ਦਾ ਖਿਨ ਖਿਨ ਵਾਧਾ ਹੁੰਦਾ ਜਾਂਦਾ ਹੈ ॥੬੩੩॥


Flag Counter