ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 570


ਜੈਸੇ ਅਨਚਰ ਨਰਪਤ ਕੀ ਪਛਾਨੈਂ ਭਾਖਾ ਬੋਲਤ ਬਚਨ ਖਿਨ ਬੂਝ ਬਿਨ ਦੇਖ ਹੀ ।

ਜਿਵੇਂ ਰਾਜੇ ਦੇ ਨੌਕਰ ਆਪਣੇ ਰਾਜੇ ਦੀ ਬੋਲੀ ਸਿਆਣਦੇ ਹਨ, ਬਿਨਾਂ ਦੇਖੇ ਹੀ ਹਨੇਰੇ ਵਿਚ ਜਾਂ ਦੂਰ ਤੋਂ ਰਾਜੇ ਦੇ ਬਚਨ ਬੋਲਿਆਂ ਝਟ ਪਛਾਣ ਲੈਂਦੇ ਹਨ।

ਜੈਸੇ ਜੌਹਰੀ ਪਰਖ ਜਾਨਤ ਹੈ ਰਤਨ ਕੀ ਦੇਖਤ ਹੀ ਕਹੈ ਖਰੌ ਖੋਟੋ ਰੂਪ ਰੇਖ ਹੀ ।

ਜਿਵੇਂ ਜੌਹਰੀ ਜੋ ਰਤਨਾਂ ਦੀ ਪਰਖ ਜਾਣਦਾ ਹੈ ਵੇਖਦਿਆਂ ਹੀ ਦੱਸ ਦਿੰਦਾ ਹੈ ਕਿ ਇਹ ਖੋਟਾ ਹੈ ਜਾਂ ਖਰਾ ਹੈ ਇਸ ਵਿਚ ਕੋਈ ਰੇਖਾ ਲੀਕ ਤਾਂ ਨਹੀਂ ਹੈ।

ਜੈਸੇ ਖੀਰ ਨੀਰ ਕੋ ਨਿਬੇਰੋ ਕਰਿ ਜਾਨੈ ਹੰਸ ਰਾਖੀਐ ਮਿਲਾਇ ਭਿੰਨ ਭਿੰਨ ਕੈ ਸਰੇਖ ਹੀ ।

ਜਿਵੇਂ ਹੰਸ ਦੁੱਧ ਤੇ ਪਾਣੀ ਦਾ ਨਿਰਣਾ ਕਰਨਾ ਜਾਣਦਾ ਹੈ, ਜੇ ਦੋਵੇਂ ਮਿਲਾ ਕੇ ਉਸ ਅੱਗੇ ਰੱਖ ਦੇਈਏ ਤਾਂ ਸਿਆਣ ਕੇ ਅੱਡ ਅੱਡ ਕਰ ਦਿੰਦਾ ਹੈ।

ਤੈਸੇ ਗੁਰ ਸਬਦ ਸੁਨਤ ਪਹਿਚਾਨੈ ਸਿਖ ਆਨ ਬਾਨੀ ਕ੍ਰਿਤਮੀ ਨ ਗਨਤ ਹੈ ਲੇਖ ਹੀ ।੫੭੦।

ਤਿਵੇਂ ਸਿਖ ਗੁਰੂਸ਼ਬਦ ਨੂੰ ਸੁਣਦੇ ਸਾਰ ਹੀ ਪਛਾਣ ਲੈਂਦਾ ਹੈ ਕਿ ਇਹ ਗੁਰਬਾਣੀ ਹੈ ਤੇ ਹੋਰ ਕਿਸੇ ਦੀ ਰਚੀ ਬਾਣੀ ਨੂੰ ਲਖ ਲੈਂਦਾ ਹੈ ਕਿ ਇਹ ਬਨਾਵਟੀ ਹੈ ਤੇ ਉਸ ਨੂੰ ਕਿਸੇ ਗਿਣਤੀ ਵਿਚ ਨਹੀਂ ਲਿਆਉਂਦਾ ॥੫੭੦॥


Flag Counter