ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 440


ਖੋਜੀ ਖੋਜਿ ਦੇਖਿ ਚਲਿਓ ਜਾਇ ਪਹੁਚੇ ਠਿਕਾਨੇ ਅਲਿਸ ਬਿਲੰਬ ਕੀਏ ਖੋਜਿ ਮਿਟ ਜਾਤ ਹੈ ।

ਖੋਜੀ ਖੁਰੇ ਦੀ ਪਛਾਣ ਕਰਣਹਾਰਾ ਖੋਜ ਨੂੰ ਦੇਖਦਾ ਦੇਖਦਾ ਚਲਿਆ ਜਾਂਦਾ ਟਿਕਾਣੇ ਸਿਰ ਪੁਜ ਪੈਂਦਾ ਹੈ; ਪਰ ਜੇਕਰ ਆਲਸ ਸੁਸਤੀ ਕਰਦਿਆਂ ਬਿਲੰਬ ਢਿੱਲ ਕਰੇ ਤਾਂ ਖੋਜ ਮਿਟ ਜਾਂਦਾ ਹੈ; ਜਿਸ ਕਰ ਕੇ ਟਿਕਾਣੇ ਪੁਜਨੋਂ ਖੁੰਜ ਜਾਂਦਾ ਹੈ।

ਸਿਹਜਾ ਸਮੈ ਰਮੈ ਭਰਤਾਰ ਬਰ ਨਾਰਿ ਸੋਈ ਕਰੈ ਜਉ ਅਗਿਆਨ ਮਾਨੁ ਪ੍ਰਗਟਤ ਪ੍ਰਾਤ ਹੈ ।

ਬਰਖਤ ਮੇਘ ਜਲ ਚਾਤ੍ਰਕ ਤ੍ਰਿਪਤਿ ਪੀਏ ਮੋਨ ਗਹੇ ਬਰਖਾ ਬਿਤੀਤੇ ਬਿਲਲਾਤ ਹੈ ।

ਮੇਘ ਬੱਦਲ ਦੇ ਬਰਸਦਿਆਂ ਹੋਯਾਂ ਪਪੀਹਾ ਜਲ ਪੀਵੇ ਤਾਂ ਤ੍ਰਿਪਤੀ ਰੱਜ ਨੂੰ ਪ੍ਰਾਪਤ ਹੋ ਜਾਯਾ ਕਰਦਾ ਹੈ ਪਰ ਜੇ ਓਸ ਵੇਲੇ ਚੁੱਪ ਧਾਰੇ ਆਲਸ ਜਾਂ ਘੌਲ ਕਰੇ ਤਾਂ ਮੀਂਹ ਪੈਣਾ ਬਤੀਤੇ ਬੰਦ ਪੈ ਜਾਣ ਕਰਕੇ ਸਮਾਂ ਟਲ ਗਿਆਂ ਪਿਆ ਰੋਂਦਾ ਰਹੂ।

ਸਿਖ ਸੋਈ ਸੁਨਿ ਗੁਰ ਸਬਦ ਰਹਤ ਰਹੈ ਕਪਟ ਸਨੇਹ ਕੀਏ ਪਾਛੇ ਪਛੁਤਾਤ ਹੈ ।੪੪੦।

ਐਸੇ ਹੀ ਸਿੱਖ ਗੁਰੂ ਦਾ ਓਹੋ ਹੀ ਹੁੰਦਾ ਹੈ ਜੋ ਗੁਰ ਉਪਦੇਸ਼ ਮੰਤ੍ਰ ਸੁਣ ਕੇ ਓਸ ਦੀ ਰਹਿਣੀ ਰਹੇ ਭਾਵ ਕਮਾਵੇ ਜੇ ਕਮਾਇਆ ਨਾ ਤਾਂ ਕਪਟ ਸਨੇਹ ਛਲ ਦਾ ਪ੍ਰੇਮ ਕੀਤਿਆਂ ਅਰਥਾਤ ਦੀਖ੍ਯਾ ਮਾਤ੍ਰ ਗ੍ਰਹਣ ਖਾਤਰ ਦਿਖਾਵੇ ਦੀ ਸਿੱਕ ਦਿਖਾਲਿਆਂ ਵਾ ਉਪਰੋਂ ਗੁਰੂ ਦਾ ਤੇ ਅੰਦਰੋਂ ਹੋਰ ਹੋਰ ਟੇਕਾਂ ਧਾਰਣ ਹਾਰਾ ਹੁੰਦੇ ਹੋਇਆਂ ਪਿਛੋਂ ਪਛੋਤਾਵਾ ਹੀ ਰਿਹਾ ਕਰਦਾ ਹੈ ॥੪੪੦॥