ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 54


ਪੂਰਨ ਬ੍ਰਹਮ ਆਪ ਆਪਨ ਹੀ ਆਪਿ ਸਾਜਿ ਆਪਨ ਰਚਿਓ ਹੈ ਨਾਉ ਆਪਿ ਹੈ ਬਿਚਾਰਿ ਕੈ ।

ਪੂਰਨ ਬ੍ਰਹਮ ਨੇ ਆਪ ਅਪਣੇ ਆਪ ਤੋਂ ਹੀ ਆਪ ਅਪਣੀ ਸਾਜਨਾ ਕੀਤੀ ਅਤੇ ਆਪ ਹੀ ਵੀਚਾਰ ਕੇ ਕਿ ਅਕਾਰ ਧਾਰੀ ਬਣਿਆਂ ਅਰਥਾਤ ਅਨੇਕਤਾ ਦਾ ਅੰਗ ਰੂਪ ਪ੍ਰਗਟ ਹੋਣ ਵਿਖੇ ਇਸ ਤਰ੍ਹਾਂ ਆਪਣੀ ਏਕਤਾ ਦਾ ਸਿੱਕਾ ਮਾਰ ਕੇ ਉਘਾ ਕਰਾਂ ਓਸ ਨੇ ਰਚਿਆ ਪ੍ਰਗਟ ਕੀਤਾ ਹੈ ਆਪਣਾ ਨਾਮ ਨਾਨਕ ਜਿਸ ਦੇ ਅਰਥ ਹਨ, ਅਨੇਕਤਾ ਤੋਂ ਰਹਿਤ।

ਆਦਿ ਗੁਰ ਦੁਤੀਆ ਗੋਬਿੰਦ ਕਹਾਇਉ ਗੁਰਮੁਖ ਰਚਨਾ ਅਕਾਰ ਓਅੰਕਾਰ ਕੈ ।

ਇਸ ਭਾਂਤ ਆਦਿ ਵਿਖੇ ਪਹਿਲ ਪ੍ਰਥਮੇਂ ਬਣ ਕੇ ਗੁਰੂ ਅਵਤਾਰ ਓਅੰਕਾਰ ਸਰੂਪ ਆਪਣੇ ਤੋ ਗੁਰਮੁਖੀ ਰਚਨਾ ਦ੍ਵਾਰੇ ਆਕਾਰ ਧਾਰ ਧਾਰ ਕੇ ਦੁਤੀਆ ਦੂਸਰੇ ਦੂਸਰੀ ਥਾਂ ਤੇ ਭਾਵ ਅੰਤਲੇ ਗੁਰੂ ਗੁਰੂ ਗੋਬਿੰਦ ਸਿੰਘ, ਵਾ ਮਾਨੋਂ ਹੁਣ ਗੁਰੂ ਹਰਿਗੋਬਿੰਦ ਆਪਣੇ ਆਪ ਨੂੰ ਕਹਾਣ ਲੱਗ ਪਿਆ ਹੈ।

ਗੁਰਮੁਖਿ ਨਾਦ ਬੇਦ ਗੁਰਮੁਖਿ ਪਾਵੈ ਭੇਦ ਗੁਰਮੁਖਿ ਲੀਲਾਧਾਰੀ ਅਨਿਕ ਅਉਤਾਰ ਕੈ ।

ਗੁਰਮੁਖ ਬਣ ਕੇ ਹੀ ਨਾਦ ਰਬੀ ਸਬਦ ਦੀ ਸ੍ਰੋਦ ਮੂਲ ਮੰਤ੍ਰ ਮਈ ਉਪਦੇਸ਼ ਦਾ ਬੇਦ ਗ੍ਯਾਨ ਪ੍ਰਾਪਤ ਹੋਣਾ ਦਸ੍ਯਾ ਤੇ ਉਹ ਗੁਰਮੁਖ ਗੁਰੂ ਅੰਗਦ ਬਣ ਕੇ ਹੀ ਪਾ ਸਕਦਾ ਹੈ ਅਗੇ ਫੇਰ ਭੇਦ ਏਸ ਮਰਮ ਨੂੰ ਭਾਵ ਇਹ ਕਿ ਏਸਤਰ੍ਹਾਂ ਅਨੇਕ ਅਵਤਾਰ ਦਸ ਗੁਰੂ ਸਰੂਪੀ ਧਾਰ ਧਾਰ ਕੇ ਗੁਰਮੁਖ ਭਾਵ ਵਾਲੀ ਲੀਲਾ ਧਾਰੀ ਧਾਰਣ ਕੀਤੀ ਖੇਲ ਵਰਤਾਈ।

ਗੁਰ ਗੋਬਿੰਦ ਅਓ ਗੋਬਿੰਦ ਗੁਰ ਏਕਮੇਕ ਓਤਿ ਪੋਤਿ ਸੂਤ੍ਰ ਗਤਿ ਅੰਬਰ ਉਚਾਰ ਕੈ ।੫੪।

ਇਉਂ ਕਰ ਕੇ ਗੁਰੂ ਹੋਯਾ ਗੋਬਿੰਦ ਅਕਾਲ ਪੁਰਖ ਆਪ ਅਵਤਾਰ ਧਾਰੀ ਹੋ ਕੇ ਪੱਧਤ ਸੰਪ੍ਰਦਾਯ ਚਲਾਨ ਖਾਤਰ ਗੁਰਮੁਖੀ ਦੀਖ੍ਯਾ ਸੱਚ ਖੰਡੋਂ ਲੈ ਗੁਰੂ ਬਣਿਆ। ਅਰੁ ਗੁਰੂ ਨਾਨਕ ਜੀ ਦੀਖਿਆ ਦੀ ਕਮਾਈ ਕਰਦੇ ਕਰਦੇ ਨਿਰਜੰਕਾਰੀਓਂ ਮੁੜ ਗੁਰੂ ਉਪਦੇਸ਼ ਦਾਤਾ ਬਣ ਗਏ ਗੋਬਿੰਦ ਨਿਰੰਕਾਰ ਹੀ ਅਰਥਾਤ ਜੀਕੂੰ, ਅੰਬਰ ਬਸਤਰ ਵਿਚ ਸੂਤ੍ਰ ਤਾਰਾਂ ਦੀ ਓਤ ਪੋਤ ਤਾਣਿਓਂ ਪੇਟਿਓਂ ਇਕੋ ਹੀ ਪ੍ਰਵਿਰਤੀ ਪਸਰਾਉ ਹੋਈ ਹੋਈ ਆਖਣ ਵਿਚ ਔਂਦੀ ਹੈ, ਤੀਕੂੰ ਹੀ ਗੁਰੂ ਤੇ ਗੋਬਿੰਦ ਨੂੰ ਸਰਗੁਣ ਨਿਰਗੁਣ ਭਾਵ ਵਿਖੇ ਵਾ ਅਨੇਕਤਾ ਵਿਖੇ ਏਕਤਾ ਨੂੰ ਵਰਤਾ ਕੇ ਹੋ ਗਏ ਓਸ ਨਾਲ ਇਕ ਮਿਕ ਅਭੇਦ ਸਾਖ੍ਯਾਤ ਨਿਰੰਕਾਰ ਹੀ ॥੫੪॥