कबित सव्ये भाई गुरदास जी

पृष्ठ - 365


ਜੈਸੇ ਅਨੀ ਬਾਨ ਕੀ ਰਹਤ ਟੂਟਿ ਦੇਹੀ ਬਿਖੈ ਚੁੰਬਕ ਦਿਖਾਏ ਤਤਕਾਲ ਨਿਕਸਤ ਹੈ ।
जैसे अनी बान की रहत टूटि देही बिखै चुंबक दिखाए ततकाल निकसत है ।

ਜੈਸੇ ਜੋਕ ਤੋਂਬਰੀ ਲਗਾਈਤ ਰੋਗੀ ਤਨ ਐਚ ਲੇਤ ਰੁਧਰ ਬ੍ਰਿਥਾ ਸਮੁ ਖਸਤ ਹੈ ।
जैसे जोक तोंबरी लगाईत रोगी तन ऐच लेत रुधर ब्रिथा समु खसत है ।

ਜੈਸੇ ਜੁਵਤਿਨ ਪ੍ਰਤਿ ਮਰਦਨ ਕਰੈ ਦਾਈ ਗਰਭ ਸਥੰਭਨ ਹੁਇ ਪੀੜਾ ਨ ਗ੍ਰਸਤ ਹੈ ।
जैसे जुवतिन प्रति मरदन करै दाई गरभ सथंभन हुइ पीड़ा न ग्रसत है ।

ਤੈਸੇ ਪਾਂਚੋ ਦੂਤ ਭੂਤ ਬਿਭਰਮ ਹੁਇ ਭਾਗਿ ਜਾਤਿ ਸਤਿਗੁਰ ਮੰਤ ਜੰਤ ਰਸਨਾ ਰਸਤ ਹੈ ।੩੬੫।
तैसे पांचो दूत भूत बिभरम हुइ भागि जाति सतिगुर मंत जंत रसना रसत है ।३६५।


Flag Counter