ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 37


ਮਨ ਅਜ਼ ਜਵਾਣ ਕਿ ਪੀਰ ਸ਼ੁਦਮ ਦਰ ਕਿਨਾਰਿ ਉਮਰ ।

ਮੈਣ ਉਮਰ ਦੀ ਗੋਦੀ ਵਿਚ ਜਵਾਨ ਤੋਣ ਬੁੱਢਾ ਹੋ ਗਿਆ ਹਾਣ,

ਐ ਬਾ-ਤੋ ਖ਼ੁਸ਼ ਗੁਜ਼ਸ਼ਤ ਮਰਾ ਦਰ ਕਿਨਾਰਿ ਉਮਰ ।੩੭।੧।

ਤੇਰੀ ਸੰਗਤ ਵਿਚ ਉਮਰ ਦੀ ਗੋਦ ਵਿਚ ਮੇਰੀ ਜ਼ਿੰਦਗੀ ਕਿਤਨੀ ਸੋਹਣੀ ਲੰਘੀ ਸੀ ।

ਦਮਹਾਇ ਮਾਣਦਾ ਰਾ ਤੂ ਚੁਨੀਣ ਮੁਗ਼ਤਨਮ ਸ਼ੁਮਾਰ ।

ਬਾਕੀ ਰਹਿੰਦੇ ਸੁਆਸਾਣ ਨੂੰ ਤੂੰ ਇਸ ਤਰ੍ਹਾਣ ਸੁਭਾਗੀ ਸਮਝ,

ਆਖ਼ਿਰ ਖ਼ਿਜ਼ਾਣ ਬਰ ਆਵੁਰਦ ਈਣ ਨੌ ਬਹਾਰਿ ਉਮਰ ।੩੭।੨।

ਕਿਉਣਕਿ ਅਖੀਰ ਪਤ ਝੜ ਨੇ ਹੀ ਇਸ ਉਮਰ ਦੀ ਬਹਾਰ ਲਿਆਣਦੀ ।

ਹਾਣ ਮੁਗਤਨਮ ਸ਼ੁਮਾਰ ਦਮੇ ਰਾ ਬ-ਜ਼ਿਕਰਿ ਹੱਕ ।

ਹਾਣ, ਉਸ ਘੜੀ ਨੂੰ ਵੀ ਸੁਭਾਗਾ ਸਮਝ, ਜੋ ਰੱਬ ਦੀ ਯਾਦ ਵਿਚ ਦੁਜ਼ਰੇ,

ਚੂੰ ਬਾਦ ਮੀਰਵਦ ਜ਼ਿ ਨਜ਼ਰ ਦਰ ਸ਼ੁਮਾਰ ਉਮਰ ।੩੭।੩।

ਵਰਨਾ, ਇਹ ਝਿੰਦਗੀ ਸਾਹਾਣ ਦੀ ਗਿਨਤੀ ਕਰਦਿਆਣ ਕਰਦਿਆਣ ਹਵਾ ਵਾਕਣ ਨਜ਼ਰ ਤੋਣ ਦੂਰ ਹੋ ਜਾਏਗੀ ।

ਬਾਸ਼ਦ ਰਵਾਣ ਚੂ ਕਾਫ਼ਲਾਇ ਮੌਜ ਪੈ ਬ ਪੈ ।

ਹਰ ਵਕਤ ਲਹਿਰਾਣ ਦੇ ਸਰਾਸਰ ਕਾਫਲੇ ਵਾਕਣ ਉਮਰ ਦੀ ਨਦੀ ਵਗਦੀ ਰਹਿੰਦੀ ਹੈ,

ਆਬੇ ਬਿਨੋਸ਼ ਯੱਕ ਨਫ਼ਸ ਅਜ਼ ਜ਼ੂਇ ਬਾਰਿ ਉਮਰ ।੩੭।੪।

ਹੋ ਸਕੇ ਤਾਣ ਤੂੰ ਇਸ ਉਮਰ ਦੀ ਨਦੀ ਵਿਚੋਣ ਪਲ ਭਰ ਲਈ ਪਾਣੀ ਦਾ ਇੱਕ ਘੁੱਟ ਪੀ ਲੈ ।

ਸਦ ਕਾਰ ਕਰਦਾਈ ਕਿ ਨਯਾਇਦ ਬਕਾਰਿ ਤੂ ।

ਤੂ ਸੈਣਕੜੇ ਕੰਮ ਅਜਿਹੇ ਕੀਤੇ ਹਨ ਜਿਹੜੇ ਤੇਰੇ ਕੰਮ ਨਹੀਣ ਆਪੁਣੇ ।

ਗੋਯਾ ਬਿਕੁਨ ਕਿ ਬਾਜ਼ ਬਿਆਇਦ ਬਕਾਰਿ ਉਮਰ ।੩੭।੫।

ਗੋਯਾ ਤੂੰ, ਅਜਿਹੇ ਕੰਮ ਕਰ ਲੈ, ਜਿਹੜੇ ਫੇਰ ਵੀ ਤੇਰੇ ਕੰਮ ਆਉਣ ।


Flag Counter