ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 13


ਦੀਦੀ ਆਖਿਰ ਤਾਲਿਬਿ ਮੌਲਾ ਰਹਿ ਮੌਲਾ ਗ੍ਰਿਫ਼ਤ ।

ਤੂੰ ਅਖੀਰ ਵੇਖ ਲਿਆ ਕਿ ਉਸ ਰੱਬ ਦੇ ਢੂੰਡਾਊ ਨੇ ਰੱਬ ਦਾ ਹੀ ਰਾਹ ਫੜਿਆ #ਸਮਝੋ॥

ਹਾਸਲਿ ਉਮਰਿ ਗਿਰਾਮੀ ਰਾ ਅਜ਼ੀਣ ਦੁਨਿਆ ਗ੍ਰਿਫ਼ਤ ।੧੩।੧।

ਇਸ ਬਹੁ ਮੁਲੱੀ ਆਯੂ ਦਾ ਨਫ਼ਾ ਉਸ ਨੇ ਪਰਾਪਤ ਕਰ ਲਿਆ ।

ਹੀਚ ਕਸ ਬੀਤੂੰ ਨ ਬਾਸ਼ਦ ਅਜ਼ ਸਵਾਦਿ ਜ਼ੁਲਫ਼ਿ ਤੂ ।

ਕੋਈ ਬੰਦਾ ਵੀ ਤੇਰੀ ਜ਼ੁਲਫ ਦੇ ਘੇਰੇ ਤੋਣ ਬਾਹਰ ਨਹੀਣ,

ਈਣ ਦਿਲਿ ਦੀਵਾਨਾ-ਅਮ ਆਖਿਰ ਹਮੀ ਸੌਦਾ ਗ੍ਰਿਫ਼ਤ ।੧੩।੨।

ਮੇਰੇ ਵੀ ਦੀਵਾਨੇ ਦਿਲ ਨੂੰ ਏਹੀ ਸੁਦਾ ਹੋਇਆ ਹੈ ।

ਗ਼ੈਰਿ ਆਣ ਸਰਵਿ ਰਵਾਣ ਹਰਗਿਜ਼ ਨਿਆਇਦ ਦਰ ਨਜ਼ਰ ।

ਜਦ ਦੀ ਉਸ ਦੇ ਸੁੰਦਰ ਕੱਦ ਨੇ ਸਾਡੀਆਣ ਅੱਖਾਣ ਵਿਚ ਥਾਣ ਬਣਾਈ ਹੈ,

ਤਾਣ ਕੱਦਿ ਰਾਅਨਾਇ ਊ ਦਰ ਦੀਦਾਇ-ਮਾ ਜਾ-ਗ੍ਰਿਫ਼ਤ ।੧੩।੩।

ਤਦ ਤੋਣ ਉਸ ਤੁਰਦੇ ਫਿਰਦੇ ਸਰੂ ਤੋਣ ਸਿਵਾਇ ਸਾਡੀਆਣ ਅੱਖਾਣ ਵਿਚ ਕੋਈ ਹੋਰ ਨਹੀਣ ਜਚਦਾ ।

ਅਜ਼ ਨਿਦਾਏ ਨਾਕਾਇ ਲੈਲਾ ਦਿਲ ਸ਼ੋਰੀਦਾ ਆਮ ।

ਲੈਲਾ ਦੀ ਊਠਣੀ ਦੇ ਗਲ ਪਈ ਟੱਲੀ ਦੀ ਆਵਾਜ਼ ਸੁਣ ਕੇ ਮੇਰਾ ਦਿਲ ਸ਼ੋਦਾਈ ਹੋ ਗਿਆ ।

ਹਮਚੂ ਮਜਨੂੰ ਮਸਤ ਗਸ਼ਤੋ ਰਹਿ ਸੂਇ ਸਹਰਾ ਗ੍ਰਿਫ਼ਤ ।੧੩।੪।

ਉਹ ਮਜਨੂੰ ਵਾਣਗ ਮਸਤ ਹੋ ਗਿਆ ਅਤੇ ਜੰਗਲ ਬੀਆਬਾਨ ਨੂੰ ਨਿਕਲ ਗਿਆ ।

ਖੁਸ਼ ਨਮੀ ਆਇਦ ਮਰਾ ਗਾਹੇ ਬਗ਼ੈਰ ਅਜ਼ ਯਾਦਿ ਹੱਕ ।

ਜਦੋਂ ਤੋਂ ਉਸ ਦੀ ਪ੍ਰੀਤ ਕਥਾ ਦਿਲ ਵਿਚ ਆ ਟਿਕੀ ਹੈ,

ਤਾ ਹਦੀਸਿ ਇਸ਼ਕਿ ਊ ਅੰਦਰ ਦਿਲਮ ਮਾਵਾ ਗ੍ਰਿਫ਼ਤ ।੧੩।੫।

ਮੈਨੂੰ ਸਿਵਾਇ ਉਸ ਸੱਚੀ ਯਾਦ ਤੋਣ ਹੋਰ ਕੁਝ ਚੰਗਾ ਨਹੀਣ ਲਗਦਾ ।

ਤਾ ਬਿਆਇ ਯੱਕ ਨਫ਼ਸ ਬਹਿਰਿ ਨਿਸਾਰਿ ਖਿਦਮਤਤ ।

ਸਾਡੀ ਮੋਤੀ ਵਰਸਾਉਣ ਵਾਲੀ ਅੱਖ ਨੇ ਪੋਸਤ ਦੇ ਫੁਲ ਵਰਗੇ ਆਬਦਾਰ ਮੋਤੀ ਰਖ ਲਏ,

ਚਸ਼ਮਿ ਗੌਹਰ-ਬਾਰਿ ਮਾ ਖੁਸ਼ ਲੂਲੂਏ ਲਾਲਾ ਗ੍ਰਿਫ਼ਤ ।੧੩।੬।

ਤਾਂ ਜੇ ਤੂੰ ਇਕ ਛਿਨ ਲਈ ਵੀ ਆਵੇਣ ਅਤੇ ਉਹ ਤੇਰੇ ਸਿਰ ਤੋਂ ਵਾਰ ਕੇ ਸੁੱਟੇ ਜਾਣ ।

ਮੀ ਬਰ-ਆਇਦ ਜਾਨਿ ਮਨ ਇਮਰੂਜ਼ ਅਜ਼ ਰਾਹਿ ਦੋ ਚਸ਼ਮ ।

ਅਜ ਮੇਰੀ ਜਾਨ ਦੋਹਾਣ ਅੱਖਾਣ ਰਾਹੀਣ ਬਾਹਰ ਆ ਰਹੀ ਹੈ ।

ਨੌਬਤਿ ਦੀਦਾਰਿ ਊ ਤਾ ਵਾਅਦਾਦਿ ਫ਼ਰਦਾ ਗ੍ਰਿਫ਼ਤ ।੧੩।੭।

ਪਰ ਉਸ ਦੇ ਦੀਦਾਰ ਦੀ ਵਾਰੀ ਤਾਣ ਕਿਆਮਤ ਦੇ ਦਿਨ ਤੇ ਜਾ ਪਈ ।

ਗ਼ੈਰਿ ਹਮਦਿ ਹੱਕ ਨਿਆਇਦ ਬਰ ਜ਼ਬਾਨਮ ਹੀਚ ਗਾਹ ।

ਮੇਰੀ ਜੀਭ ਉਪਰ ਰੱਬ ਦੀ ਸਿਫਤ ਤੋਣ ਬਿਨਾਣ ਕਦੇ ਕੋਈ ਹੋਰ ਚੀਜ਼ ਨਹੀਣ ਆਉਣਦੀ ।

ਹਾਸਲਿ ਈਣ ਉਮਰ ਰਾ ਆਖ਼ਰ ਦਿਲਿ ਗੋਯਾ ਗ੍ਰਿਫ਼ਤ ।੧੩।੮।

ਅਖੀਰ ਗੋਯਾ ਦੇ ਦਿਲ ਨੇ ਇਸ ਉਮਰ ਦਾ ਨਫ਼ਾ ਖੱਟ ਲਿਆ ਹੈ ।


Flag Counter