ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 48


ਗਰ ਜ਼ਿ ਰਾਹਿ ਸਾਜ਼ੀ ਸੀਨਾ ਸਾਫ਼ ।

ਜੇਕਰ ਤੂੰ ਸ਼ੌਕ ਨਾਲ ਆਪਣਾ ਮਨ ਸਾਫ ਕਰ ਲਵੇਣ,

ਜ਼ੂਦ ਬੀਨੀ ਖ਼ੇਸ਼ਤਨ ਰਾ ਬੇ ਗ਼ੁਜ਼ਾਫ਼ ।੪੮।੧।

ਤਾਣ ਬਿਨਾਣ ਕਿਸੇ ਅਤਿਕਥਨੀ ਦੇ ਤੂੰ ਛੇਤੀ ਆਪਣਾ ਆਪ ਪਾ ਲਵੇਣਗਾ ।

ਅਜ਼ ਖ਼ੁਦੀ ਤੂ ਦੂਰ ਗਸ਼ਤਾ ਚੂੰ ਖ਼ੁਦਾ ।

ਹਉਮੈ ਕਰਕੇ ਜਦ ਕਿ ਤੂੰ ਰੱਬ ਤੋਣ ਦੂਰ ਹੋ ਗਿਆ ਹੈਣ,

ਦੂਰ ਕੁੱਨ ਖ਼ੁਦ-ਬੀਨੀ ਓ ਬੀਣ ਬੇ-ਗ਼ਿਲਾਫ਼ ।੪੮।੨।

ਮਨਮਤਿ ਨੂੰ ਦੂਰ ਕਰ ਦੇ, ਅਤੇ ਰੱਬ ਨੂੰ ਜ਼ਾਹਿਰਾ ਵੇਖ ਲੈ ।

ਆਸ਼ਿਕਾਣ ਦਾਰੰਦ ਚੂੰ ਇਸ਼ਕਿ ਮੁਦਾਮ ।

ਪ੍ਰੇਮ ਵਿਚ ਰੱਤੇ ਤਾਣ ਸਦਾ ਹੀ ਪ੍ਰੇਮ ਦੇ ਕੁੱਠੇ ਹੁੰਦੇ ਹਨ,

ਦਮ ਮਜ਼ਨ ਦਰ ਪੇਸ਼ਿ ਸ਼ਾ ਐ ਮਰਦਿ ਲਾਫ਼ ।੪੮।੩।

ਓ ਡੀਣਗਾਣ ਮਾਰਨ ਵਾਲੇ # ਉਨ੍ਹਾਣ ਸਾਹਮਣੇ ਡੀਣਗ ਨ ਮਾਰ ।

ਬਿਗੁਜ਼ਰ ਅਜ਼ ਲੱਜ਼ਤਿ ਈਣ ਖ਼ਮਸਾ ਹਵਾਸ ।

ਇਹਨਾਣ ਪੰਜਾਣ ਇੰਦਰੀਆਣ ਦੇ ਭੋਗ ਸੁਆਦ ਨੂੰ ਛਡ,

ਤਾ ਬਯਾਬੀ ਬਜ਼ਤੇ ਅਜ਼ ਜਾਮਿ ਸਾਫ਼ ।੪੮।੪।

ਤਾਣ ਜੋ ਤੈਨੂੰ ਸਾਫ ਪਿਆਲੇ ਦਾ ਸੁਆਦ ਆ ਸਕੇ ।

ਗਰ ਬਜੋਈ ਰਾਹਿ ਮੁਰਸ਼ਦ ਰਾ ਮੁਦਾਮ ।

ਗੋਯਾ ਤੂੰ ਸਦਾ ਆਪਣੇ ਸਤਿਗੁਰੂ ਦੀ ਰਾਹ ਢੂੰਡਦਾ ਰਹੋ,

ਤਾ ਸ਼ਵੀ ਗੋਯਾ ਮੁੱਬਰਾ ਅਜ਼ ਖ਼ਿਲਾਫ਼ ।੪੮।੫।

ਤਾਣ ਜੋ ਸੰਸਾਰ ਦੀ ਦੁਬਿਧਾ ਤੋਣ ਮੁਕਤ ਹੋ ਜਾਵੇਣ ।


Flag Counter