ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 45


ਬ-ਹਰ ਕੁਜਾ ਕਿ ਰਵੀ ਜਾਨਿ ਮਨ ਖ਼ੁਦਾ ਹਾਫ਼ਿਜ਼ ।

ਜਿੱਥੇ ਵੀ, ਮੇਰੀ ਜਾਨ # ਤੂੰ ਜਾਵੇਣ, ਤੇਰਾ ਰੱਬ ਰਾਖਾ ਹੋਵੇ ।

ਬ-ਬੁਰਦਾਈ ਦਿਲਿ ਈਮਾਨਿ ਮਨ ਖ਼ੁਦਾ ਹਾਫ਼ਿਜ਼ ।੪੫।੧।

ਤੂੰ ਮੇਰਾ ਦਿਲ ਅਤੇ ਈਮਾਨ ਲੈ ਚਲਿਆ ਹੈਣ, ਰੱਬ ਤੇਰਾ ਰਾਖਾ ਹੋਵੇ ।

ਬਿਆ ਕਿ ਬੁਲਬੁਲੋ ਗੁਲ ਹਰ ਦੋ ਇੰਤਜ਼ਾਰਿ ਤੂ ਅੰਦ ।

ਬੁਲਬੁਲ ਅਤੇ ਫੁਲ ਦੋਵੇਣ ਹੀ ਤੇਰੀ ਉਡੀਕ ਵਿਚ ਹਨ,

ਦਮੇ ਬਜਾਨਿਬਿ ਬੁਸਤਾਨਿ ਮਨ ਖ਼ੁਦਾ ਹਾਫ਼ਿਜ਼ ।੪੫।੨।

ਝੱਟ ਪਲ ਲਈ ਤੂੰ ਮੇਰੇ ਬਾਗ਼ ਵਲ ਆ ਜਾ # ਤੇਰਾ ਰੱਬ ਰਾਖਾ ਹੋਵੇ ।

ਨਮਕ ਜ਼ਿ ਲਾਲਿ ਲਬਤ ਰੇਜ਼ ਬਰਦਿਲਿ ਰੇਸ਼ਮ ।

ਆਪਣੈ ਲਾਲ ਹੋਠਾਣ ਤੋਣ ਮੇਰੇ ਜ਼ਖ਼ਮੀ ਦਿਲ ਉੱਤੇ ਲੂਣ ਛਿੜਕ,

ਪਸ਼ੀਦ ਜ਼ਿ ਸੀਨਾਇ ਬਿਰੀਆਨਿ ਮਨ ਖ਼ੁਦਾ ਹਾਫ਼ਿਜ਼ ।੪੫।੩।

ਅਤੇ ਮੇਰੇ ਕਬਾਬ ਹੋਏ ਸੀਨੇ ਨੂੰ ਸਾੜ । ਤੇਰਾ ਰੱਬ ਰਾਖਾ ।

ਚਿ ਖ਼ੁੱਸ਼ ਬਵਦ ਕਿ ਖ਼ਰਾਮਤ ਕੱਦਤ ਚੂ ਸਰਵਿ ਬੁਲੰਦ ।

ਕਿੰਨਾ ਚੰਗਾ ਹੋਵੇ, ਕਿ ਤੇਰਾ ਉੱਚੇ ਲੰਮੇ ਸਰੂ ਵਰਗਾ ਕੱਦ,

ਦਮੇ ਬਸੂਇ ਗੁਲਿਸਤਾਨਿ ਮਨ ਖ਼ੁਦਾ ਹਾਫ਼ਿਜ਼ ।੪੫।੪।

ਮੇਰੇ ਬਾਗ਼ ਵਲ ਝੱਟ ਪਲ ਲਈ ਟਹਿਲਦਾ ਆਵੇ । ਤੇਰਾ ਰੱਬ ਰਾਖਾ ਹੋਵੇ ।

ਬਿਆ ਬ-ਮਰਦਮਕਿ ਦੀਦਾ ਅਮ ਕਿ ਖ਼ਾਨਾਇ ਤੁਸਤ ।

ਆ, ਮੇਰੀਆਣ ਅੱਖਾ ਦੀ ਧੀਰੀ ਵਿਚ ਆ ਜਾ,

ਦਰੂਨਿ ਦੀਦਾਇ ਗਿਰੀਆਨਿ ਮਨ ਖ਼ੁਦਾ ਹਾਫ਼ਿਜ ।੪੫।੫।

ਕਿਉਣ, ਜੋ ਤੇਰਾ ਘਰ ਮੇਰੀਆਣ ਰੋਣਦੀਆਣ ਅੱਖਾਣ ਵਿਚ ਹੈ ।


Flag Counter