ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 9


ਬਦਰ ਪੇਸ਼ਿ ਰੂਇ ਤੂ ਸ਼ਰਮਿੰਦਾ ਅਸਤ ।

ਤੇਰੇ ਮੁਖੜੇ ਦੇ ਸਾ੍ਹਮਨੇ ਚੰਨ ਵੀ ਸ਼ਰਮਿੰਦਾ ਹੈ ।

ਬਲਕਿ ਖ਼ੁਰਸ਼ੀਦਿ ਜਹਾਣ ਹਮ ਬੰਦਾ ਅਸਤ ।੯।੧।

ਨਹੀਣ, ਸਗੋਣ ਜਹਾਨ ਦਾ ਸੂਰਜ ਵੀ ਤੇਰਾ ਗੁਲਾਮ ਹੈ ।

ਚਸ਼ਮਿ ਮਾ ਹਰਗਿਜ਼ ਬਗੈਰ ਅਜ਼ ਹੱਕ ਨਾ ਦੀਦ ।

ਸਾਡੀ ਅੱਖ ਨੇ ਸਿਵਾਇ ਰੱਬ ਦੇ ਕਿਸੇ ਨੂੰ ਨਹੀਣ ਵੇਖਿਆ ।

ਐ ਖ਼ੁਸ਼ਾ ਚਸ਼ਮੇ ਕਿ ਬੀਨਿੰਦਾ ਅਸਤ ।੯।੨।

ਵਾਹ# ਕਿੰਨੀ ਸੁਭਾਗੀ ਹੈ ਉਹ ਅੱਖ ਜਿਹੜੀ ਕਿ ਰੱਬ ਨੂੰ ਵੇਖਣ ਵਾਲੀ ਹੈ ।

ਮਾ ਨਮੀ ਲਾਫ਼ੇਮ ਅਜ਼ ਜ਼ੁਹਦੋ ਰਿਆ ।

ਅਸੀਣ ਕਦੀ ਆਪਣੀ ਭਗਤੀ ਅਤੇ ਪਾਖੰਡ ਦੀ ਡੀਣਗ ਨਹੀ ਮਾਰਦੇ ।

ਗਰ ਗੁਨਾਹ ਗ਼ਾਰੇਮ ਹੱਕ ਬਖ਼ਸ਼ਿੰਦਾ ਅਸਤ ।੯।੩।

ਜੇਕਰ ਅਸੀ ਗੁਨਹਿਗਾਰ ਹਾਣ ਤਾਣ ਰੱਬ ਬਖਸ਼ਨਹਾਰ ਹੈ ।

ਦੀਗਰੇ ਰਾ ਅਜ਼ ਕੁਜਾ ਆਰੇਮ ਮਾ ।

ਕਿਸੇ ਦੂਜੇ ਨੂੰ ਅਸੀਣ ਹੋਰ ਕਿੱਥੋਣ ਲਿਆਈਏ,

ਸ਼ੋਰ ਦਰ ਆਲਮ ਯਕੇ ਅਫ਼ਗੰਦਾ ਅਸਤ ।੯।੪।

ਇੱਕ ਦਾ ਹੀ ਇਸ ਦੁਨੀਆ ੁਿਵਚ ਬਥੇਰਾ ਰੌਲਾ ਪਿਆ ਹੋਇਆ ਹੈ ।

ਹਰਫਿ ਗ਼ੈਰ ਅਜ਼ ਹੱਕ ਨਿਆਇਦ ਹੀਚਗਾਹ ।

ਰੱਬ ਤੋ ਬਿਨਾਣ ਦੂਜਾ ਹਰਫ ਕਦੀ ਵੀ ਗੋਯਾ ਦੇ ਬੁੱਲਾਣ ਤੇ ਨਹੀਣ ਆਉਣਦਾ,

ਬਰ ਲਬਿ ਗੋਯਾ ਕਿ ਹੱਕ ਬਖ਼ਸ਼ਿੰਦਾ ਅਸਤ ।੯।੫।

ਕਿਉਣ ਜੋ ਰੱਬ ਬਖਸ਼ਨਹਾਰ ਹੈ ।


Flag Counter