ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 30


ਕਸੇ ਬਹਾਲਿ ਗ਼ਰੀਬਾਨਿ ਬੇ-ਨਵਾ ਨ-ਰਸਦ ।

ਕੋਈ ਵੀ ਗਰੀਬ ਪਰਦੇਸੀਆਣ ਦੇ ਹਾਲ ਦੀ ਸ਼ੁਣਵਾਈ ਨਹੀਣ ਕਰਦਾ,

ਰਸੀਦਾਇਮ ਬਜਾਇ ਕਿ ਬਾਦਸ਼ਾ ਨ ਰਸਦ ।੩੦।੧।

ਅਸੀਣ ਉੱਥੇ ਪੁੱਜ ਚੁਕੇ ਹਾਣ ਜਿੱਥੇ ਬਾਦਸ਼ਾਹ ਵੀ ਨਹੀਣ ਪੁਜ ਸਕਦਾ ।

ਹਜ਼ਾਰ ਖ਼ੁਲਦਿ ਬਰੀਣ ਰਾ ਬ-ਨੀਮ ਜੌ ਨ-ਖ਼ਰੰਦ ।

ਹਜ਼ਾਰਾਣ ਉੱਚੇ ਸੁਰਗਾਣ ਨੂੰ ਉਹ ਇੱਕ ਅੱਧੇ ਜੌਣ ਬਦਲੇ ਵੀ ਨਹੀਣਣ ਖਰੀਦਦੇ,

ਅਜ਼ਾਣ ਕਿ ਹੀਚ ਬਦਾਣ ਕੂਇ ਦਿਲਰੁਬਾ ਨ ਰਸਦ ।੩੦।੨।

ਕਿਉਣਕਿ ਇਨ੍ਹਾਣ ਵਿੱਚੋਣ ਕੋਈ ਭੀ ਸੁਰਗ ਉਸ ਪਿਆਰੇ ਦੀ ਗਲੀ ਤਕ ਨਹੀਣ ਪਹੁੰਚਦਾ ।

ਤਬੀਬਿ ਇਸ਼ਕ ਚੁਨੀਣ ਗੁਫ਼ਤਾ ਅਸਤ ਮੀ-ਗੋਯੰਦ ।

ਪ੍ਰੇਮ ਦੇ ਵੈਦ ਨੇ, ਕਹਿੰਦੇ ਹਨ, ਕੁਝ ਇਉਣ ਕਿਹਾ ਹੈ,

ਬਹਾਲਿ ਦਰਦਿ ਗ਼ਰੀਬਾਣ ਬਜੁਜ਼ ਖ਼ੁਦਾ ਨ ਰਸਦ ।੩੦।੩।

ਕਿ ਗਰੀਬਾਣ ਦਾ ਦਰਦਨਾਕ ਹਾਲ ਸਿਵਾਏ ਰੱਬ ਦੇ ਕੋਈ ਨਹੀਣਣ ਸੁਣਦਾ ।

ਬਰਾਇ ਰੌਸ਼ਨੀਇ ਚਸ਼ਮਿ ਦਿਲ ਅਗਰ ਖ਼ਾਹੀ ।

ਜੇ ਤੂੰ ਆਪਣੇ ਦਿਲ ਦੀ ਅੱਖ ਦੀ ਰੋਸ਼ਨੀ ਚਾਹੁੰਦਾ ਹੈਣ,

ਬਖ਼ਾਕਿ ਦਰਗਾਹਿ ਊ ਹੀਚ ਤੁਤੀਆ ਨ ਰਸਦ ।੩੦।੪।

ਤਾਣ ਵੇਖ, ਉਸ ਦੀ ਦਰਗਾਹ ਦੀ ਡਿਉੜੀ ਦੀ ਧੂੜ ਦੇ ਬਰਾਬਰ ਕੋਈ ਸੁਰਮਾ ਨਹੀਣ ।

ਬਯਾਦਿ ਦੂਸਤ ਤਵਾਣ ਉਮਰ ਰਾ ਬਸਰ ਬੁਰਦਨ ।

ਮਿੱਤਰ ਦੀ ਯਾਦ ਵਿਚ ਸਾਰੀ ਉਮਰ ਕੱਟੀ ਜਾ ਸਕਦੀ ਹੈ,

ਕਿ ਦਰ ਬਰਾਬਰਿ-ਆਣ ਹੀਚ ਕੀਮੀਆ ਨ ਰਸਦ ।੩੦।੫।

ਕਿਉਣ ਜੋ ਉਸ ਦੇ ਮੁਕਾਬਲੇ ਤੇ ਕੋਈ ਵੀ ਰਸਾਇਨ ਨਹੀਣਣ ਹੈ ।

ਤਮਾਮ ਦੌਲਤਿ ਗੀਤੀ ਫ਼ਿਦਾਇ ਖ਼ਾਕਿ ਦਰਸ਼ ।

ਸਾਰੀ ਦੁਨੀਆ ਦੀ ਦੌਲਤ ਉਸ ਦੇ ਦਰ ਦੀ ਖ਼ਾਕ ਤੋਣ ਵਾਰ ਸੁੱਟਾਣ, ਇਹ ਇੱਕ ਐਸੀ ਚੀਜ਼ ਹੈ,

ਕਿਹ ਤਾ ਫ਼ਿਦਾ-ਸ਼ ਨ ਗਰਦਦ ਕਸੇ ਬਜਾ ਨ ਰਸਦ ।੩੦।੬।

ਕਿ ਜਦ ਤਕ ਉਸ ਤੋਣ ਆਪਣੀ ਜਾਨ ਕੁਰਬਾਨ ਨਹੀਣ ਕਰਦਾ, ਉਸ ਤਕ ਪਹੁੰਚ ਨਹੀਣ ਸਕਦਾ ।

ਫ਼ਿਦਾਇ ਖ਼ਾਕਿ ਦਰਸ਼ ਮੀ ਸ਼ਵਦ ਅਜ਼ਾਣ ਗੋਯਾ ।

ਗੋਯਾ ਉਸ ਦੇ ਦਰਵਾਜ਼ੇ ਦੀ ਖ਼ਾਕ ਤੋਣ ਵਾਰੀ ਜਾਣਦਾ ਹੈ,

ਕਿ ਹਰਕਿ ਖ਼ਾਕ ਨ ਗਰਦਦ ਬ ਮੁਦਆ ਨ ਰਸਦ ।੩੦।੭।

ਕਿਉਣਕਿ ਜਦ ਤਕ ਕੋਈ ਖ਼ਾਕ ਨਹੀਣਣ ਬਣਦਾ, ਆਪਣੇ ਮਨੋਰਥ ਨੂੰ ਨਹੀਣ ਪਾ ਸਕਦਾ ।


Flag Counter