ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 34


ਜ਼ਿਕਰਿ ਵਸਫ਼ਸ਼ ਬਰ ਜ਼ੁਬਾਣ ਬਾਸ਼ਦ ਲਜ਼ੀਜ਼ ।

ਉਸ ਦੀ ਸਿਫ਼ਤ ਸਲਾਹ ਦਾ ਜ਼ਿਕਰ ਜੀਵ ਦੀ ਜ਼ਬਾਨ ਨੂੰ ਬੜਾ ਚੰਗਾ ਲਗਦਾ ਹੈ,

ਨਾਮਿ ਊ ਅੰਦਰ ਦਹਾਣ ਬਾਸ਼ਦ ਲਜ਼ੀਜ਼ ।੩੪।੧।

ਉਸ ਦਾ ਨਾਮ ਮੂੰਹ ਵਿਚ ਆਇਆਣ ਕਿੰਨਾ ਸੁਆਦ ਦਿੰਦਾ ਹੈ#

ਐ ਜ਼ਹੇ ਸੇਬਿ ਜ਼ਿ ਨਖ਼ਦਾਨੇ ਸ਼ੁਮਾ ।

ਵਾਹ# ਕਿਤਨੀ ਸੋਹਣੀ ਹੈ ਤੇਰੀ ਠੋਡੀ ਜਿਹੜੀ ਸੇਬ ਦੀ ਤਰ੍ਹਾਣ ਲਾਲ ਤੇ ਸਫੈਦ ਹੈ,

ਮੇਵਾ ਚੂੰ ਦਰ ਬੋਸਤਾਣ ਬਾਸ਼ਦ ਲਜ਼ੀਜ਼ ।੩੪।੨।

ਬਾਗ ਵਿਚ ਅਜੇਹਾ ਮਿੱਠਾ ਤੇ ਸੁਆਦਲਾ ਫਲ ਭਲਾ ਕਿੱਥੇ#

ਚਸ਼ਮਿ ਮਾ ਰੌਸ਼ਨ ਜ਼ਿ ਦੀਦਾਰਿ ਸ਼ੁਮਾ ਅਸਤ ।

ਤੁਹਾਡੇ ਦੀਦਾਰ ਦੇ ਸਦਕੇ ਸਾਡੀ ਅੱਖ ਰੌਸ਼ਨ ਹੈ,

ਜਾਣ ਨਿਸਾਰਿਸ਼ ਬਸਕਿ ਆਣ ਬਾਸ਼ਦ ਲਜ਼ੀਜ਼ ।੩੪।੩।

ਮੈਣ ਉਸ ਦੀਦਾਰ ਤੋਣ ਕੁਰਬਾਨ ਜਾਵਾਣ, ਉਹ ਕਿੰਨਾ ਸੁਆਦਲਾ ਹੈ ।

ਸੁੰਬਲੇ ਜ਼ੁਲਫ਼ਿ ਤੂ ਦਿਲਿ ਰਾ ਬੁਰਦ ਅਸਤ ।

ਤੇਰੀ ਜ਼ੁਲਫ ਦੇ ਕੁੰਡਲ ਨੇ ਸਾਡਾ ਦਿਲ ਉਡਾ ਲਿਆ ਹੈ ।

ਆਣ ਲਬਿ ਲਾਅਲਿ ਤੂ ਜਾਣ ਬਾਸ਼ਦ ਲਜ਼ੀਜ਼ ।੩੪।੪।

ਤੇਰੇ ਲਾਲ ਹੋਠ ਇਸੇ ਲਈ ਬੜੇ ਸੁਆਦਲੇ ਹਨ ।

ਲੱਜ਼ਤਿ ਗੋਯਾ ਨਹਿ ਬਾਸ਼ਦ ਬਿਹ ਅਜ਼ਾਣ ।

ਐ ਗੋਯਾ # ਇਸ ਤੋ ਵੱਧ ਹੋਰ ਕੋਈ ਸੁਆਦ ਨਹੀਣ,

ਹਮਚੂ ਸ਼ਿਅਰੇ ਤੂ ਬ-ਹਿੰਦੁਸਤਾਣ ਲਜ਼ੀਜ਼ ।੩੪।੫।

ਜੋ ਤੇਰੇ ਸ਼ਿਅਰਾਣ ਤੋਣ ਲੋਕਾਣ ਨੂੰ ਹਿੰਦੁਸਤਾਨ ਵਿਚ ਮਿਲਦਾ ਹੈ ।


Flag Counter