ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 55


ਦਰੂੰ ਮਰਦਮੁਕਿ ਦੀਦਾ ਦਿਲਰੁਬਾ ਦੀਦਮ ।

ਮੈਣ ਆਪਣੀ ਅੱਖ ਦੀ ਪੁਤਲੀ ਵਿਚ ਉਸ ਦਿਲ ਹਰਨ ਵਾਲੇ ਨੂੰ ਵੇਖਿਆ ਹੈ,

ਬਹਰ ਤਰਫ਼ ਕਿ ਨਜ਼ਰ ਕਰਦਮ ਆਸ਼ਨਾ ਦੀਦਮ ।੫੫।੧।

ਜਿਧਰ ਵੀ ਮੇਰੀ ਨਿਗਾਹ ਗਈ ਹੈ, ਮੈਣ ਆਪਣਾ ਸੱਜਨ ਹੀ ਵੇਖਿਆ ਹੈ ॥

ਬ-ਗਿਰਦਿ ਕਾਬਾ ਓ ਬੁਤਖ਼ਾਨਾ ਹਰ ਦੋ ਗਰਦੀਦਮ ।

ਮੈਣ ਕਾਅਬੇ ਤੇ ਮੰਦਿਰ ਦੋਹਾਣ ਥਾਵਾਣ ਦੀ ਪਰਕਰਮਾ ਕੀਤੀ ਹੈ,

ਦਿਗ਼ਰ ਨ-ਯਾਫ਼ਤਮ ਆਂ ਜਾ ਹਮੀਂ ਤੁਰਾ ਦੀਦਮ ।੫੫।੨।

ਮੈਨੂੰ ਤਾਣ ਹਰ ਥਾਣ ਤੇਰੇ ਬਿਨਾਣ ਹੋਰ ਕੋਈ ਨਹੀਣ ਦਿਸਿਆ ।

ਬ-ਹਰ ਕੁਜਾ ਕਿ ਨਜ਼ਰ ਕਰਦਮ ਅਜ਼ ਰਹਿ ਤਹਕੀਕ ।

ਜਿੱਥੇ ਵੀ ਮੈਣ ਨਿਸਚੇ ਨਾਲ ਨਜ਼ਰ ਕੀਤੀ,

ਵਲੇ ਬ-ਖ਼ਾਨਾ-ਇ ਦਿਲ ਖ਼ਾਨਂ-ਇ ਖ਼ੁਦਾ ਦੀਦਮ ।੫੫।੩।

ਆਪਣੇ ਦਿਲ ਦੇ ਘਰ ਅੰਦਰ ਰੱਬ ਹੀ ਰੱਬ ਨੂੰ ਵੇਖਿਆ ।

ਗਦਾਈ ਕਰਦਨਿ ਕੂਇ ਤੂ ਬਿਹ ਜ਼ਿ ਸੁਲਤਾਨੀਸਤ ।

ਤੇਰੀ ਗਲੀ ਵਿਚ ਮੰਗਣ ਦਾ ਕੰਮ ਬਾਦਸ਼ਾਹੀ ਨਾਲੋਣ ਚੰਗੇਰਾ ਹੈ,

ਖ਼ਿਲਾਫ਼ਤਿ ਦੋ ਜਹਾਣ ਤਰਕਿ ਮੁਦਆ ਦੀਦਮ ।੫੫।੪।

ਮੈਣ ਦੋ ਜਹਾਨਾਣ ਦੀ ਨਾਇਬੀ ਆਪਣੇ ਨਿਜੀ ਸੁਆਰਥ ਨੂੰ ਛੱਡਣ ਵਿਚ ਵੇਖੀ ਹੈ ।

ਮਰਾ ਜ਼ਿ ਰੂਜ਼ਿ ਅਜ਼ਲ ਆਮਦ ਈਣ ਨਿਦਾ ਗੋਯਾ ।

ਮੇਰੇ ਕੰਨੀ, ਗੋਯਾ, ਪਹਿਲੇ ਦਿਨ ਤੋਣ ਹੀ ਇਹ ਆਵਾਜ਼ ਪਈ,

ਕਿ ਇੰਤਹਾਇ ਜਹਾਣ ਰਾ ਦਰ ਇਬਤਦਾ ਦੀਦਮ ।੫੫।੫।

ਕਿ ਜਹਾਨ ਦੇ ਅੰਤ ਨੂੰ ਮੈਣ ਇਸ ਦੇ ਆਦਿ ਵਿਚ ਹੀ ਵੇਖ ਲਿਆ ਹੈ ।


Flag Counter