ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 12


ਇਮ ਸ਼ਬ ਬ-ਤਮਾਸ਼ਾਇ ਰੁਖ਼ਿ ਯਾਰ ਤਵਾਣ ਰਫ਼ਤ ।

ਅੱਜ ਰਾਤ ਨੂੰ ਉਸ ਸੱਜਨ ਦੇ ਮੁਖੜੇ ਦੇ ਦੀਦਾਰ ਲਈ ਉਹ ਜਾ ਸਕਦਾ ਹੈ,

ਸੂਇ ਬੁਤਿ ਆਸ਼ਕ-ਕੁਸ਼ ਅੱਯਾਰ ਤਵਾਣ ਰਫ਼ਤ ।੧੨।੧।

ਉਹ ਉਸ ਚਾਲਾਕ ਅਤੇ ਪ੍ਰੇਮੀਆਣ ਦੇ ਘਾਤਕ ਮਾਸ਼ੂਕ ਵਲ ਜਾ ਸਕਦਾ ਹੈ ।

ਦਰ ਕੂਚਾਇ ਇਸ਼ਕ ਅਰ ਚਿ ਮੁਹਾਲ ਅਸਤ ਰਸੀਦਨ ।

ਭਾਵੇਣ ਪ੍ਰੀਤ ਦੀ ਗਲੀ ਵਿਚ ਪੁਜਨਾ ਔਖਾ ਹੈ,

ਮਨਸੂਰ ਸਿਫ਼ਤ ਬਾ-ਕਦਿਮ ਦਾਰ ਤਵਾਣ ਰਫ਼ਤ ।੧੨।੨।

ਪਰੰਤੂ ਮਨਸੂਰ ਵਾਣਗ ਸੂਲੀ ਉੱਤੇ ਕਦਮ ਧਰ ਕੇ ਉਹ ਪੁਜ ਸਕਦਾ ਹੈ ।

ਐ ਦਿਲ ਬਸੂਇ ਮਦਰਿਸਾ ਗਰ ਮੈਲ ਨ ਦਾਰੀ ।

ਹੇ ਦਿਲ# ਜੇਕਰ ਤੂੰ ਮਦਰੱਸੇ ਜਾਣ ਦੀ ਰੁਚੀ ਨਹੀਣ ਰਖਦਾ,

ਬਾਰੇ ਬ-ਸੂਇ ਖ਼ਾਨਾਇ ਖ਼ੁਮਾਰ ਤਵਾਣ ਰਫ਼ਤ ।੧੨।੩।

(ਤਾਣ ਨਾ ਸਹੀ, ਘੱਟੋ ਘੱਟ) ਤੂੰ ਨਸ਼ੇ-ਖਾਨੇ ਵਲ ਤਾਣ ਜਾ ਸਕਦਾ ਹੈਣ ।

ਚੂੰ ਖ਼ਾਤ੍ਰਿਮ ਅਜ਼ ਇਸ਼ਕਿ ਤੂ ਸ਼ੁਦ ਰਸ਼ਕਿ ਗੁਲਿਸਤਾਣ ।

ਜਦ ਮੇਰਾ ਹਿਰਦਾ ਤੇਰੀ ਪ੍ਰੀਤੀ ਕਰਕੇ ਬਾਗ ਲਈ ਵੀ ਰਸ਼ਕ ਦਾ ਕਾਰਨ ਬਨ ਗਿਆ ਹੈ,

ਬੇ-ਹੁਦਾ ਚਿਰਾ ਜਾਨਬਿ ਗੁਲਜ਼ਾਰ ਤਵਾਣ ਰਫ਼ਤ ।੧੨।੪।

ਤਾਣ ਇਹ ਕਿਵੇਣ ਫੁਲਵਾੜੀ ਵਲ ਨੂੰ ਜਾ ਸਕਦਾ ਹੈ #

ਐ ਦਿਲ ਚੂ ਸ਼ੁਦੀ ਵਾਕਿਫ਼ਿ ਅਸਰਾਰਿ ਇਲਾਹੀ ।

ਹੇ ਦਿਲ# ਜਦ ਤੂੰ ਰੱਬ ਦੇ ਭੇਤਾਣ ਤੋਣ ਵਾਕਿਫ ਹੋ ਗਿਆ,

ਦਰ ਸੀਨਾ-ਅੱਮ ਐ ਮਖਜ਼ਨਿ ਅਸਰਾਰ ਤਵਾਣ ਰਫਤ ।੧੨।੫।

ਤਾਣ ਹੇ ਭੇਤਾਣ ਦੇ ਖਜ਼ਾਨੇ, ਤੂੰ ਮੇਰੇ ਸੀਨੇ ਵਿਚ ਜਾ ਸਕਦਾ ਹੈਣ ।

ਸਦ ਰੌਜ਼ਾਇ ਰਿਜ਼ਵਾਨਸਤ ਚੂ ਦਰ ਖਾਨਾ ਸ਼ਿਗੁਫ਼ਤਾ ।

ਜਦ ਘਰ ਵਿਚ ਹੀ ਜੱਨਤ ਦੇ ਸੈਣਕੜੇ ਬਾਗ਼ ਖਿੜੇ ਹੋਏ ਹੋਣ,

ਗੋਯਾ ਬ-ਚਿਹ ਸੂਇ ਦਰੋ ਦੀਵਾਰ ਤਵਾਣ ਰਫ਼ਤ ।੧੨।੬।

ਤਾਣ, ਗੋਯਾ# ਇਹਨਾਣ ਹੋਰ ਇਮਾਰਤਾਣ ਵਲ ਕੋਈ ਕਿਵੇਣ ਜਾ ਸਕਦਾ ਹੈ #


Flag Counter