ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 2


ਦੀਨੋ ਦੁਨੀਆ ਦਰ ਕਮੰਦਿ ਆਂ ਪਰੀ ਰੁਖ਼ਸਾਰਿ ਮਾ ।

ਦੀਨ ਅਤੇ ਦੁਨੀਆ ਸਾਡੇ ਉਸ ਪਰੀ-ਚਿਹਰਾ ਦੋਸਤ ਦੀ ਫਾਹੀ ਵਿਚ ਹਨ ।

ਹਰ ਦੋ ਆਲਮ ਕੀਮਤਿ ਯੱਕ ਤਾਰਿ ਮੂਇ ਯਾਰਿ ਮਾ ।੧।

ਦੋਵੇਣ ਜਹਾਨ ਸਾਡੇ ਯਾਰ ਦੇ ਇਕ ਵਾਲ ਦੇ ਮੁਲ ਬਰਾਬਰ ਹਨ ।

ਮਾ ਨਮੀ ਆਰੇਮ ਤਾਬਿ ਗ਼ਮਜ਼ਾਇ ਮਿਜ਼ਗਾਨਿ ਊ ।

ਅਸੀਣ ਉਸ ਸੱਜਨ ਦੀ ਇਕ ਭੀ ਟੇਢੀ ਨਜ਼ਰ ਦੀ ਤਾਬ ਨਹੀਣ ਝਲ ਸਕਦੇ,

ਯੱਕ ਨਿਗਾਹਿ ਜਾਂ-ਫਿਜ਼ਾਇਸ਼ ਬਸ ਬਵਦ ਦਰਕਾਰਿ ਮਾ ।੨।

ਉਸਦੀ ਇੱਕੋ ਨਿਗਾਹ ਜਿਹੜੀ ਉਮਰਾਣ ਵਧਾ ਦਿੰਦੀ ਹੈ, ਸਾਨੂੰ ਬਥੇਰੀ ਹੈ ।

ਗਾਹੇ ਸੂਫੀ ਗਾਹੇ ਜ਼ਾਹਿਦ ਗਹਿ ਕਲੰਦਰ ਮੀ ਸ਼ਵਦ ।

ਕਦੀ ਤਾਣ ਉਹ ਸੂਫੀ ਬਣ ਜਾਣਦਾ ਹੈ, ਕਦੀ ਭਜਨ ਬੰਦਗੀ ਵਾਲਾ ਅਤੇ ਕਦੀ ਮਸਤ ਕਲੰਦਰ ।

ਰੰਗਹਾਇ ਮੁਖ਼ਤਲਿਫ ਦਾਰਦ ਬੁਤਿ ਅਯਾਰ ਮਾ ।੩।

ਸਾਡਾ ਚਾਲਕ ਪਿਆਰਾ ਨਾਨਾ ਰੰਗਾਣ ਦਾ ਮਾਲਕ ਹੈ ।

ਕਦਰਿ ਲਾਅਲਿ ਊ ਬਜੁਜ਼ ਆਸ਼ਿਕ ਨਾਂ ਦਾਨਦ ਹੀਚ ਕਸ ।

ਉਸ ਦੇ ਲਾਲਾਣ ਵਰਗੇ ਹੋਠਾਣ ਦੀ ਭਲਾ ਕਦਰ ਬਿਨਾਣ ਪ੍ਰੇਮੀ ਦੇ ਕੌਣ ਜਾਣੇ#

ਕੀਮਤਿ ਯਾਕੂਤ ਦਾਨਦ ਚਸ਼ਮਿ ਗੌਹਰ ਬਾਰਿ ਮਾ ।੪।

ਯਾਕੂਤ ਦੀ ਕੀਮਤ ਸਾਡੀ ਮੋਤੀ ਵਸਾਉਣ ਵਾਲੀ ਅੱਖ ਹੀ ਜਾਣਦੀ ਹੈ ।

ਹਰ ਨਫਸ ਗੋਯਾ ਬ-ਯਾਦ ਨਰਗਸਿ ਮਖ਼ਮੂਰਿ ਊ ।

ਹਰ ਛਿਨ ਤੇ ਹਰ ਪਲ ਗੋਯਾ ਸਾਡਾ ਹੁਸ਼ਿਆਰ ਦਿਲ

ਬਾਦਾਹਾਇ ਸ਼ੌਕ ਮੀ-ਨੋਸ਼ਦ ਦਿਲਿ ਹੁਸ਼ਿਆਰਿ ਮਾ ।੫।੨।

ਉਸ ਪਿਆਰੇ ਦੀ ਮਸਤ ਨਰਗਸੀ ਅੱਖ ਦੀ ਯਾਦ ਵਿਚ ਪਿਆਰ ਦਾ ਨਸ਼ਾ ਪੀਣਦਾ ਹੈ ।


Flag Counter