ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 16


ਮਸਤ ਰਾ ਬਾ-ਜਾਮਿ ਰੰਗੀਣ ਇਹਤਿਆਜ ।

ਇਕ ਮਸਤ ਨੂੰ ਤਾਣ ਲਾਲ ਰੰਗ ਦੇ ਜਾਮ ਨਾਲ ਗਰਜ਼ ਹੈ,

ਤਿਸ਼ਨਾ ਰਾ ਬ-ਆਬਿ ਸੀਰੀਣ ਇਹਤਿਆਜ ।੧੬।੧।

ਅਤੇ ਇਕ ਤਿਹਾਏ ਨੂੰ ਠੰਡੇ ਮਿੱਠੇ ਪਾਣੀ ਦੀ ਲੋੜ ਹੈ ।

ਸੁਹਬਤਿ ਮਰਦਾਨਿ-ਹੱਕ ਬਸ ਅਨਵਰ ਅਸਤ ।

ਰੱਬ ਦੇ ਭਗਤਾਣ ਦੀ ਸੰਗਤ ਨੂਰ ਨਾਲ ਭਰੀ ਪਈ ਹੈ ।

ਤਾਲਿਬਾਣ ਰਾ ਹਸਤ ਚਦੀਣ ਇਹਤਿਆਜ ।੧੬।੨।

ਰੱਬ ਨੂੰ ਢੂੰਡਣ ਵਾਲਿਆਣ ਨੂੰ ਬਸ ਇਸੇ ਸੰਗਤ ਦੀ ਹੀ ਲੋੜ ਹੈ ।

ਅਜ਼ ਤਬੱਸੁਮ ਕਰਦਾਈ ਗੁਲਸ਼ਨ ਜਹਾਂ ।

ਤੂੰ ਆਪਣੀ ਮੁਸਕਾਣ ਨਾਲ ਜਹਾਨ ਨੂੰ ਬਾਗ਼ ਬਨਾ ਸਕਦਾ ਹੈਣ,

ਹਰ ਕਿ ਦੀਦਸ਼ ਕੈ ਬ-ਗੁਲਚੀਂ ਇਹਤਿਆਜ ।੧੬।੩।

ਜਿਸ ਨੇ ਉਸ ਨੂੰ ਵੇਖ ਲਿਆ, ਉਸ ਨੂੰ ਮਾਲੀ ਦੀ ਕੀ ਲੋੜ ਹੈ ।

ਯੱਕ ਨਿਗਾਹਿ ਲੁਤਫ਼ਿ ਤੂ ਦਿਲ ਮੀ-ਬੁਰਦ ।

ਤੇਰੀ ਇੱਕ ਮੁਹੱਬਤ ਭਰੀ ਨਿਗਾਹ ਦਿਲ ਲੈ ਉਡਦੀ ਹੈ,

ਬਾਜ਼ ਮੀ-ਦਾਰਮ ਅਜ਼ਾਣ ਈਣ ਇਹਤਿਆਜ ।੧੬।੪।

ਪਰ ਫਿਰ ਵੀ ਮੈਨੂੰ ਉਸੇ ਦੀ ਲੋੜ ਹੈ ।

ਨੀਸਤ ਗੋਯਾ ਗ਼ਰਿ ਤੂ ਦਰ ਦੋ ਜਹਾਣ ।

ਗੋਯਾ# ਤੇਰੇ ਬਿਨਾਣ ਦੋਹਾਣ ਜਹਾਨਾਣ ਵਿਚ ਹੋਰ ਕੋਈ ਨਹੀਣ,

ਬਾ ਤੂ ਦਾਰਮ ਅਜ਼ ਦਿਲੋ ਦੀਣ ਇਹਤਿਆਜ ।੧੬।੫।

ਮੈਨੂੰ ਤਾਣ ਦਿਲ ਅਤੇ ਦੀਨ ਦੀ ਕੇਵਲ ਤੇਰੇ ਲਈ ਲੋੜ ਹੈ ।


Flag Counter