ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 56


ਅਜ਼ ਦੋਸਤ ਗ਼ੈਰਿ ਦੋਸਤ ਤਮੱਨਾ ਨਮੀ ਕੁਨੇਮ ।

ਮਿੱਤਰ ਪਿਆਰੇ ਤੋਣ ਮੈਣ ਸਿਵਾਏ ਉਸ ਦੇ ਹੋਰ ਕੋਈ ਚਾਹ ਨਹੀਣ ਰਖਦਾ,

ਮਾ ਦਰਦਿ ਸਰਿ ਖ਼ੁਏਸ਼ ਮਦਾਵਾ ਨਮੀ ਕੁਨੇਮ ।੫੬।੧।

ਮੈਣ ਆਪਣੇ ਸਿਰ ਦਰਦ ਦਾ ਕੋਈ ਇਲਾਜ ਨਹੀਣ ਕਰਦਾ ।

ਬੀਮਾਰ ਨਰਗਸੇਮ ਕਿ ਨਰਗਸ ਗ਼ੁਲਾਮਿ ਊ ਸਤ ।

ਅਸੀਣ ਉਸ ਨਰਗਸੀ ਸੱਜਨ ਦੇ ਹੱਥੋਣ ਬੀਮਾਰ ਹਾਣ, ਜਿਸ ਦਾ ਨਰਗਸ ਵੀ ਗੁਲਾਮ ਹੈ,

ਮਾ ਆਰਜ਼ੂਇ ਖ਼ਿਜ਼ਰੋ ਮਸੀਹਾ ਨਮੀ ਕੁਨੇਮ ।੫੬।੨।

ਸਾਨੂੰ ਖ਼ਿਜ਼ਰ ਅਤੇ ਮਸੀਹਾ ਦੀ ਕੋਈ ਚਾਹ ਨਹੀਣ, ਕਿ ਉਹ ਮੈਨੂੰ ਅੱਛਾ ਕਰਣ ।

ਹਰ ਜਾ ਕਿ ਦੀਦਾ ਏਮ ਜਮਾਲਿ ਤੂ ਦੀਦਾ ਏਮ ।

ਜਿੱਥੇ ਵੀ ਮੈਣ ਵੇਖਿਆ, ਤੇਰੇ ਹੁਸਨ ਦਾ ਜਲਾਲ ਹੀ ਵੇਖਿਆ,

ਮਾ ਜੁਜ਼ ਜਮਾਲਿ ਦੂਸਤ ਤਮਾਸ਼ਾ ਨਮੀ ਕੁਨੇਮ ।੫੬।੩।

ਦਰ ਅਸਲ, ਮੈਣ ਆਪਣੇ ਪਿਆਰੇ ਦੇ ਜਮਾਲ ਤੋਣ ਸਿਵਾ ਹੋਰ ਕੋਈ ਤਮਾਸ਼ਾ ਦੇਖਦਾ ਹੀ ਨਹੀਣ ।

ਬਾ ਯਾਰ ਹਮਦਮੇਮ ਨ ਬੀਨੇਮ ਗ਼ੈਰ ਊ ।

ਆਪਣੇ ਸੱਜਨ ਦੇ ਨਾਲ ਹੁੰਦਿਆਂ ਅਸੀਂ ਹੋਰ ਕਿਸੇ ਨੂੰ ਨਹੀਂ ਦੇਖਦੇ,

ਮਾ ਚਸ਼ਮਿ ਖ਼ੁਦ ਬਰੂਇ ਕਸੇ ਵਾ ਨਮੀ ਕੁਨੇਮ ।੫੬।੪।

ਅਸੀਂ ਕਿਸੇ ਹੋਰ ਦੇ ਸਾਹਮਣੇ ਅੱਖ ਵੀ ਨਹੀਂ ਪੁਟਦੇ ।

ਪਰਵਾਨਾ-ਵਾਰ ਗ਼ਿਰਦਿ ਰੁਖ਼ਿ ਸ਼ਮਆ ਜਾਣ ਦਿਹੇਮ ।

ਪਰਵਾਨੇ ਵਾਣਗ ਮੈਣ ਦੀਵੇ ਦੇ ਗਿਰਦ ਫਿਰ ਫਿਰ ਕੇ ਆਪਣੀ ਜਾਣ ਦੇ ਦਿੰਦਾ ਹਾਣ,

ਚੂ ਅੰਦਲੀਬ ਬੇਹੁਦਾ ਗ਼ੋਗ਼ਾ ਨਮੀ ਕੁਨੇਮ ।੫੬।੫।

ਪਰ ਬੁਲਬੁਲ ਵਾਣਗ ਐਵੇਣ ਫਜ਼ੂਲ ਕੂਕਾਣ ਨਹੀਣ ਮਾਰਦਾ ।

ਗੋਯਾ ਖ਼ਮੋਸ਼ ਬਾਸ਼ ਕਿ ਸੌਦਾਇ ਇਸ਼ਕਿ ਯਾਰ ।

ਗੋਯਾ ਬਸ ਚੁਪ ਰਹੋ # ਮੇਰੇ ਪਿਆਰੇ ਦੇ ਇਸ਼ਕ ਦਾ ਸੌਦਾ ਮੇਰੇ ਸਿਰ ਨਾਲ ਹੈ,

ਤਾਣ ਈਣ ਸਰਸਤ ਅਜ਼ ਸਰਿ-ਖ਼ੁਦ ਵਾ ਨਮੀ ਕੁਨੇਮ ।੫੬।੬।

ਜਦ ਤਕ ਇਹ ਸਿਰ ਹੈ, ਇਹ ਸੌਦਾ ਸਿਰੋਣ ਨਹੀਣ ਨਿਕਲੇਗਾ ।


Flag Counter