ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 41


ਹਮਾ ਰਾ ਸੀਨਾ ਬਿਰੀਆਨਸਤੋ ਬਿਰੀਆਨਸਤੋ ਬਿਰੀਆਨਸ਼ ।

ਸਾਰਿਆਣ ਦੇ ਸੀਨੇ ਲੂਹੇ ਪਏ ਹਨ, ਝੁਲਸੇ ਪਏ ਹਨ ।

ਦੋ ਆਲਮ ਬਹਿਰਿ ਆਣ ਦੀਦਾਰ ਹੈਰਾਣਸਤੋ ਹੈਰਾਨਸ਼ ।੪੧।੧।

ਦੋਨੋਣ ਜਹਾਨ ਉਸ ਦੇ ਦੀਦਾਰ ਲਈ ਹੈਰਾਨ ਹਨ, ਪਰੇਸ਼ਾਨ ਹਨ ।

ਜ਼ਿ ਖ਼ਾਕਿ ਕੂਇ ਤੂ ਕਾਣ ਸੁਰਮਾਇ ਅਹਿਲਿ ਨਜ਼ਰ ਬਾਸ਼ਦ ।

ਤੇਰੀ ਗਲੀ ਦੀ ਧੂੜ ਨਾਲੋਣ ਜਿਹੜੀ ਦਿੱਬ ਦ੍ਰਿਸ਼ਟੀ ਵਾਲੇ ਆਰਫ਼ਾਣ ਲਈ ਸੁਰਮਾ ਹੈ,

ਨਮੀ ਬਾਸ਼ਦ ਇਲਾਜੇ ਬਿਹ ਬਰਾਇ ਚਸ਼ਮਿ ਗਿਰੀਆਨਸ਼ ।੪੧।੨।

ਰੋਣਦੀ ਹੋਈ ਅੱਖ ਲਈ ਉਸ ਨਾਲੋਣ ਹੋਰ ਕੋਈ ਚੰਗੇਰਾ ਇਲਾਜ ਨਹੀਣ ।

ਮਹੋ ਖ਼ੁਰਸ਼ੀਦ ਗਿਰਦਿ ਕੂਇ ਊ ਗਰਦੰਦ ਰੂਜੌ ਸ਼ਬ ।

ਚੰਨ ਸੂਰਜ ਰਾਤ ਦਿਨ ਉਸ ਦੀ ਗਲੀ ਦੀ ਪਰਕਰਮਾਣ ਕਰਦੇ ਰਹਿੰਦੇ ਹਨ ।

ਅਜਾਇਬ ਰੌਸ਼ਨੀ ਬਖ਼ਸ਼ਿ ਦੋ-ਆਲਮ ਹਸਤ ਅਹਿਸਾਨਸ਼ ।੪੧।੩।

ਉਸ ਦਾ ਇਹ ਇਹਸਾਨ ਹੈ ਕਿ ਦੋਹਾਣ ਜਹਾਨਾਣ ਨੂੰ ਰੌਸ਼ਨੀ ਬਖਸਣ ਯੋਗ ਬਣਾ ਦਿੱਤਾ ਹੈ ।

ਬ-ਹਰ ਸੂਇ ਕਿ ਮੀ ਬੀਨਮ ਜਮਾਲਸ਼ ਜਲਵਾਗਰ ਬਾਸ਼ਦ ।

ਮੈਣ ਜਿਧਰ ਵੀ ਦੇਖਦਾ ਹਾਣ, ਉਸ ਦੇ ਹੁਸਨ ਜਮਾਲ ਦਾ ਜਲਵਾ ਮਿਲਦਾ ਹੈ ।

ਜਹਾਣ ਆਸ਼ੁਫ਼ਤਾ ਓ ਸ਼ੈਦਾ ਮਦਾਮ ਅਜ਼ ਜ਼ੁਲਫਿ ਪਹਿਚਾਨਸ਼ ।੪੧।੪।

ਉਸ ਦੀ ਕੁੰਡਲਦਾਰ ਜ਼ੁਲਫ਼ ਦੇ ਕਾਰਨ ਜਹਾਨ ਸਦਾ ਪਰੇਸ਼ਾਨ ਅਤੇ ਸ਼ੁਦਾਈ ਰਹਿੰਦਾ ਹੈ ।

ਸ਼ੁਦਾ ਜੇਬਿ ਜ਼ਮੀਣ ਪੁਰ ਲੂਲੂਇ ਲਾਲਾ ਜ਼ਿ ਅਸ਼ਕਿ ਮਨ ।

ਮੇਰੇ ਮੋਤੀ ਵਰਗੇ ਅੱਥਰੂਆਣ ਨਾਲ ਧਰਤ ਦਾ ਖੀਸਾ (ਪੋਸਤ ਦੇ ਫੁਲਾਣ ਨਾਲ) ਭਰ ਗਿਆ ਹੈ ।

ਜਹਾਣ ਬਿਗ੍ਰਿਫ਼ਤਾ ਅਮ ਗੋਯਾ ਬ ਯਾਦਿ ਲਾਅਲਿ ਖ਼ੰਦਾਨਕ ।੪੧।੫।

ਉਸ ਦੇ ਮੁਸਕਰਾਣਦੇ ਹੋਏ ਲਾਲ ਹੋਠਾਣ ਦੀ ਯਾਦ ਨਾਲ ਗੋਯਾ ਮੈਣ ਤਾਣ ਸਾਰਾ ਜਹਾਨ ਸਰ ਕਰ ਲਿਆ ਹੈ।


Flag Counter