ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 28


ਗਰ ਦਸਤਿ ਮਨ ਹਮੇਸ਼ਾ ਪੈਇ ਕਾਰ ਮੀਰਵਦ ।

ਭਾਵੇਣ ਮੇਰੇ ਹੱਥ ਸਦਾ ਕੰਮ ਵਿਚ ਰੁਝੇ ਹੁੰਦੇ ਹਨ,

ਮਨ ਚੂੰ ਕੁਨਮ ਕਿ ਦਿਲ ਬਸੂਇ ਯਾਰ ਮੀ ਰਵਦ ।੨੮।੧।

ਪਰ ਮੈਣ ਕੀ ਕਰਾਣ ਮੇਰਾ ਦਿਲ ਤਾਣ ਯਾਰ ਵੱਲ ਦੌੜਦਾ ਹੈ ।

ਆਵਾਜ਼ਿ ਲਨਤਰਾਨੀ ਹਰ ਦਮ ਬੋਗ਼ਸ਼ਿ ਦਿਲ ।

ਭਾਵੇਣ ਤੂੰ ਨਹੀਣ ਵੇਖ ਸਕਦਾ, ਦੀ ਆਵਾਜ਼ ਹਰ ਵੇਲੇ ਦਿਲ ਦੇ ਕੰਨਾਣ ਵਿਚ ਪੈਣਦੀ ਹੈ ।

ਮੂਸਾ ਮਗ਼ਰ ਬਦੀਦਨਿ ਦੀਦਾਰ ਮੀ-ਰਵਦ ।੨੮।੨।

ਪਰ ਮੂਸਾ ਫੇਰ ਵੀ ਰੱਬ ਦਾ ਦੀਦਾਰ ਕਰਨ ਲਈ ਜਾ ਰਿਹਾ ਹੈ ।

ਈਣ ਦੀਦਾ ਨੀਸਤ ਆਣ ਕਿ ਅਜ਼ੋ ਅਸ਼ਕ ਮੀ-ਚਕਦ ।

ਜਿਸ ਵਿੱਚੋਣ ਹੰਝੂ ਕਿਰਨ ਇਹ ਉਹ ਅੱਖ ਹੀ ਨਹੀਣ,

ਜਾਮਿ ਮੁਹੱਬਤ ਅਸਤ ਕਿ ਸਰਸ਼ਾਰ ਮੀ-ਰਵਦ ।੨੮।੩।

ਪ੍ਰੇਮ ਪਿਆਲਾ ਤਾਣ ਨੱਕਾ ਨੱਕ ਭਰਿਆ ਰਹਿੰਦਾ ਹੈ ।

ਦਿਲਦਾਰ ਵਾ ਦਿਲ ਜ਼ਿ ਬਸਕਿ ਯਕੇ ਅੰਦ ਦਰ ਵਜੂਦ ।

ਦਿਲਦਾਰ ਅਤੇ ਦਿਲ ਵਜੂਦ ਵਿਚ ਇੰਨੇ ਇੱਕ ਮਿੱਕ ਹਨ,

ਜਾਣ ਦਿਲ ਹਮੇਸ਼ਾ ਜਾਨਬਿ ਦਿਲਦਾਰ ਮੀ-ਰਵਦ ।੨੮।੪।

ਕਿ ਜਿਸ ਕਾਰਣ ਦਿਲ ਹਮੇਸ਼ਾ ਦਿਲਦਾਰ ਵਲ ਦੌੜਦਾ ਹੈ ।

ਦਰ ਹਰ ਦੋ ਕੌਨ ਗਰਦਨਿ ਊ ਸਰ-ਬੁਲੰਦ ਸ਼ੁਦ ।

ਦੋਨਾਣ ਜਹਾਨਾਣ ਵਿਚ ਉਸ ਦੀ ਧੌਣ ਫ਼ਖਰ ਨਾਲ ਉੱਚੀ ਹੋ ਜਾਣਦੀ ਹੈ,

ਮਨਸੂਰ ਵਾਰ ਹਰ ਕਿ ਸੂਇ ਦਾਰ ਮੀ-ਰਵਦ ।੨੮।੫।

ਜੋ ਭੀ ਮਨਸੂਰ ਵਾਣਗ ਸੂਲੀ ਵਲ ਨੂੰ ਦੌੜਦਾ ਹੈ ।

ਗੋਯਾ ਜ਼ਿ ਯਾਦਿ ਦੂਸਤ ਹਕੀਕੀ ਹੱਯਾਤ ਯਾਫ਼ਤ ।

ਗੋਯਾ ਨੇ ਸੱਜਨ ਦੀ ਯਾਦ ਵਿਚ ਅਸਲ ਜੀਵਨ ਪਾ ਲਿਆ ਹੈ,

ਦੀਗ਼ਰ ਚਿਰਾ ਬਕੂਚਾਇ ਖ਼ੁਮਾਰ ਮੀ-ਰਵਦ ।੨੮।੬।

ਹੁਣ ਉਹ ਸ਼ਰਾਬਖ਼ਾਨੇ ਦੀ ਗਲੀ ਵਿਚ ਕਿਉਣ ਜਾਵੇ #


Flag Counter