ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 38


ਮਾ ਕਿ ਦੀਦੇਮ ਸਰਿ ਕੂਇ ਤੂ ਐ ਮਹਿਰਮਿ ਰਾਜ਼ ।

ਸਭ ਭੇਤਾਣ ਦੇ ਜਾਨਣਹਾਰ, ਅਸੀਣ ਜਿਨ੍ਹਾਣ ਤੇਰੀ ਗਲੀ ਦਾ ਸਿਰਾ ਵੇਖਿਆ ਹੈ,

ਵਜ਼ ਹਮਾ ਰੂਇ ਫ਼ਗੰਦੇਮ ਸਰਿ ਖ਼ੁਦ ਨਿਆਜ਼ ।੩੮।੧।

ਸਾਡਾ ਹਲੀਮੀ ਵਿਚ ਤੇਰੀ ਖਾਕ ਤੇ ਸਿਰ ਰੱਖ ਦਿੱਤਾ ।

ਤਾ ਬਗਰਦੇ ਸਰਿ ਕੂਇ ਤੂ ਬਗਰਦੀਦ ਆਮ ।

ਜਦ ਤੋਣ ਸਾਡਾ ਤੇਰੀ ਗਲੀ ਗਿਰਦ ਘੁੰਮਣਾ ਆਮ ਹੋਇਆ ਹੈ,

ਰੋਜ਼ਾਇ ਖ਼ੁਲਦੀ ਬਰੀਣ ਰਾ ਬਿਕੁਨਮ ਪਾ ਅੰਦਾਜ਼ ।੩੮।੨।

ਅਸਾਣ ਸਭ ਤੋਣ ਉੱਚੇ ਸੁਰਗ ਦੇ ਬਾਗ ਨੂੰ ਠੁਕਰਾ ਦਿੱਤਾ ਹੈ, ਤੇ ਉਸ ਨੂੰ ਦਲਹੀਜ਼ ਦੇ ਫਰਸ਼ ਵਾਣਗ ਸਮਝਿਆ ਹੈ ।

ਅਜ਼ ਖ਼ਮਿ ਕਾਕਲਿ ਮੁਸ਼ਕੀਣ ਦਿਲੋ ਦੀਣ ਬੁਰਦ ਅਜ਼ਮਾ ।

ਆਪਣੀ ਸੁਗੰਧਤ ਲਿੱਟ ਦੇ ਵੱਲ ਨਾਲ ਉਹ ਸਾਡਾ ਦਿਲ ਅਤੇ ਦੀਨ ਲੈ ਗਿਆ,

ਹਾਸਿਲਿ ਉਮਰ ਹਮੀਣ ਬੂਦ ਅਜ਼ੀਣ ਉਮਰਿ-ਦਰਾਜ਼ ।੩੮।੩।

ਇਸ ਲੰਮੀ ਉਮਰ ਤੋਣ ਅਸੀਣ ਇਹੀ ਕੁਝ ਖੱਟਿਆ ਸੀ ।

ਮੁਸਹਫ਼ਿ ਰੂਇ ਤੂ ਹਾਫ਼ਿਜ਼ ਹਮਾ ਰਾ ਹਮਾ ਦਰ ਹਾਲ ।

ਤੁਹਾਡਾ ਮੁਖੜਾ ਉਹ ਪਵਿੱਤ੍ਰ ਕਿਤਾਬ ਹੈ ਜੋ ਹਰ ਹਾਲ ਵਿਚ ਹਰ ਇੱਕ ਦੀ ਰਾਖੀ ਕਰਦੀ ਹੈ,

ਖ਼ਮਿ ਅਬਰੂਇ ਤੂ ਮਹਿਰਾਬਿ ਦਿਲ ਅਹਿਲਿ ਨਿਮਾਜ਼ ।੩੮।੪।

ਨਮਾਜ਼ੀਆਣ ਦੇ ਦਿਲਾਣ ਲਈ ਤੇਰੇ ਭਰਵੱਟੇ ਦਾ ਖਮ ਬੰਦਗੀ ਦਾ ਮਹਿਰਾਬ ਹੈ ।

ਦਿਲਿ ਮਨ ਬੇ ਤੂ ਚੂਨਾਸਤ ਚਿਹ ਗੋਇਦਾ ਗੋਯਾ ।

ਮੈਣ ਕੀ ਦੱਸਾਣ ਕਿ ਤੇਰੇ ਬਿਨਾਣ ਮੇਰੇ ਦਿਲ ਦੀ ਕੀ ਹਾਲਤ ਹੈ#

ਹਮਚੂੰ ਆਣ ਸ਼ਮਆ ਕਿ ਦਾਇਮ ਬਵਦ-ਅਜ਼ ਸੋਜ਼ੋ ਗੁਦਾਜ਼ ।੩੮।੫।

ਇਹ ਉਸ ਦੈਵੇ ਦੀ ਤਰਹ ਹੈ, ਜਿਸ ਨੂੰ ਹਮੇਸ਼ਾ ਹੀ ਸੜਨਾ ਤੇ ਪਿਘਲਣਾ ਪੈਣਦਾ ਹੈ ।


Flag Counter