ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 21


ਸਬਾਅ ਚੂੰ ਹਲਕਾ ਹਾਇ ਜ਼ੁਲਫ਼ਿ ਊ ਰਾ ਸ਼ਾਨਾ ਮੀ ਸਾਜ਼ਦ ।

ਚੜ੍ਹਦੇ ਦੀ ਪਉਣ ਜਦ ਉਸ ਦੀਆਣ ਲਿਟਾਣ ਦੇ ਘੁੰਗਰਾਣ ਦੀ ਕੰਘੀ ਕਰਦੀ ਹੈ,

ਅਜਿਬ ਜ਼ੰਜੀਰ ਅਜ਼ ਬਹਰਿ ਦਿਲਿ ਦੀਵਾਨਾ ਮੀ ਸਾਜ਼ਦ ।੨੧।੧।

ਤਾਣ ਸਮਝੋ ਮੇਰੇ ਦੀਵਾਨੇ ਦਿਲ ਲਈ ਇੱਕ ਅਜੀਬ ਜ਼ੰਜੀਰ ਬਣਾਉਣਦੀ ਹੈ ।

ਨ ਦਾਨਿਸਤੇਮ ਅਜ਼ ਰੂਜ਼ਿ ਅਜ਼ਲ ਈਣ ਨਕਸ਼ਿ ਆਦਮ ਰਾ ।

ਆਦਿ ਸਮੇਣ ਤੋਣ ਹੀ ਅਸੀਣ ਮਨੁੱਖ ਦੇ ਇਸ ਢਾਂਚੇ ਨੂੰ ਨਹੀਣ ਸਮਝਿਆ,

ਕਿ ਨੱਕਾਬ ਅਜ਼ ਬਰਾਏ ਮਾਣਦਨਿ ਖ਼ੁਦ ਖ਼ਾਨਾ ਮੀ ਸਾਜ਼ਦ ।੨੧।੨।

ਕਿ ਰੱਬ ਇਹ ਆਪਣੇ ਰਹਿਣ ਲਈ ਘਰ ਬਣਾਉਂਦਾ ਹੈ ।

ਦਿਲਿ ਆਸ਼ਕ ਬ-ਅੰਦਕ ਫ਼ੁਰਸਤਿ ਮਾਸ਼ੂਕ ਮੀ ਗਰਦਦ ।

ਆਸ਼ਕ ਦਾ ਦਿਲ ਥੋੜੇ ਸਮੇਣ ਵਿਚ ਹੀ ਮਾਸ਼ੂਕ ਬਣ ਜਾਂਦਾ ਹੈ ।

ਸਰਾ ਪਾ ਜਾਣ ਸ਼ਵਦ ਹਰ ਕਸ ਕਿ ਬਾ ਜਾਨਾਨਹ ਮੀ ਸਾਜ਼ਦ ।੨੧।੩।

ਹਰ ਉਹ ਬੰਦਾ ਜੋ ਮਾਸ਼ੂਕ ਨਾਲ ਬਣਾਈ ਰਖਦਾ ਹੈ, ਆਪ ਸਿਰ ਤੋਂ ਪੈਰਾਂ ਤਕ ਜਾਨ ਬਣ ਜਾਂਦਾ ਹੈ ।

ਬਰਾਏ ਗੁਰਦਾਇ ਨਾਣ ਗਿਰਦਿ ਹਰ ਦੁਨੀ ਚਿ ਮੀ ਗਰਦੀ ।

ਰੋਟੀ ਦੇ ਇੱਕ ਟੁਕੜੇ ਲਈ ਤੂੰ ਕਿਉਣ ਹਰ ਕਮੀਨੇ ਦੇ ਮਗਰ ਨੱਸਦਾ ਫਿਰਦਾ ਹੈਣ,

ਤਮਆ ਦੀਦੀ ਕਿ ਆਦਮ ਰਾ ਅਸੀਰ ਦਾਨਾ ਮੀ ਸਾਜ਼ਦ ।੨੧।੪।

ਤੂੰ ਵੇਖਿਆ ਹੀ ਹੈ ਕਿ ਲੋਭ ਬੰਦੇ ਨੂੰ ਇਕ ਦਾਨੇ ਲਈ ਕੈਦੀ ਬਣਾ ਦਿੰਦਾ ਹੈ ।

ਮਗੋ ਅਜ਼ ਹਾਲਿ ਲੈਲਾ ਰਾ ਦਿਲਿ ਸ਼ੋਰੀਦਾਇ ਗੋਯਾ ।

ਐ ਗੋਯਾ # ਤੂੰ ਲੈਲਾ ਦਾ ਹਾਲ ਸਿਰ ਫਿਰੇ ਦਿਲ ਨੂੰ ਨ ਦੱਸੀਣ,

ਕਿ ਸ਼ਰਾਹ ਕਿੱਸਾਇ ਮਜਨੂੰ ਮਰਾ ਦੀਵਾਨਾ ਮੀ ਸਾਜ਼ਦ ।੨੧।੫।

ਕਿਉਣਕਿ ਮਜਨੂੰ ਦੀ ਵਿਥਿਆ ਮੇਰੇ ਜਿਹੇ ਦੀਵਾਨੇ ਨੂੰ ਹੀ ਰਾਸ ਆਉਣਦੀ ਹੈ ।


Flag Counter