ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 60


ਨਮੀ ਗੁਜੰਦ ਬਚਸ਼ਮਮ ਗ਼ੈਰਿ ਸ਼ਾਹਿ ਖ਼ੁਦ-ਪਸੰਦਿ ਮਨ ।

ਮੇਰੀਆਣ ਅੱਖਾਣ ਵਿਚ ਮੇਰੇ ਖੁਦ-ਪਸੰਦ ਬਾਦਸ਼ਾਹ ਤੋਣ ਬਿਨਾਣ ਹੋਰ ਕੁਝ ਨਹੀਣ ਸਮਾਉਣਦਾ,

ਬਚਸ਼ਮਮ ਖ਼ੁਸ਼ ਨਿਸ਼ਸਤ ਆਣ ਕਾਮਤਿ ਬਖ਼ਤਿ ਬੁਲੰਦਿ ਮਨ ।੬੦।੧।

ਮੇਰੀਆਣ ਅੱਖਾਣ ਨੂੰ ਉਸ ਦਾ ਵਡ-ਭਾਗੀ ਕੱਦ ਠੀਕ ਜੱਚ ਗਿਆ ਹੈ ।

ਤਮਾਮੀ ਮੁਰਦਾਹਾ ਰਾ ਅਜ਼ ਤਬੱਸੁਮ ਜ਼ਿੰਦਾ ਮੀ ਸਾਜ਼ਦ ।

ਸਾਰੇ ਮੁਰਦਿਆਣ ਨੂੰ ਉਹ ਆਪਣੀ ਮੁਸਕਾਣ ਨਾਲ ਜੀਉਣਦਾ ਕਰ ਦਿੰਦਾ ਹੈ,

ਚੂ ਰੇਜ਼ਦ ਆਬ ਹੈਵਾਣ ਅਜ਼ ਦਹਾਨਿ ਗੁੰਚਾ-ਖ਼ੰਦਿ-ਮਨ ।੬੦।੨।

ਜਦੋਣ ਉਹ ਆਪਣੇ ਕਲੀ ਵਰਗੇ ਤੰਗ ਮੂੰਹ ਤੋਣ ਅੰਮ੍ਰਿਤ ਵਰ੍ਹਾਉਣਦਾ ਹੈ ।

ਬਰਾਇ ਦੀਦਨਿ ਤੂ ਦੀਦਾਅਮ ਸ਼ੁਦ ਚਸ਼ਮਾਇ ਕੌਸ਼ਰ ।

ਤੇਰੇ ਦੀਦਾਰ ਲਈ ਮੇਰੀਆਣ ਅੱਖਾਣ ਚਸ਼ਮੇ ਦਾ ਸ੍ਰੋਤ ਬਣ ਗਈਆਾਣ,

ਬਿਆ ਜਾਨਾਣ ਕਿ ਕੁਰਬਾਨਿ ਤੂ ਜਾਨਿ ਦਰਦ-ਮੰਦ ਮਨ ।੬੦।੩।

ਆ ਮੇਰੇ ਜਾਨੀ # ਕਿ ਮੇਰੀ ਦਰਦ-ਭਰੀ ਜਾਨ ਤੈਥੋਣ ਕੁਰਬਾਨ ।

ਅਗਰ ਬੀਨੀ ਦਰੂਨਿ ਮਨ ਬਗ਼ੈਰ ਅਜ਼ ਖ਼ੁਦ ਕੁਜਾ ਯਾਬੀ ।

ਜੇਕਰ ਤੂੰ ਕਿਧਰੇ ਮੇਰੇ ਅੰਦਰ ਝਾਤੀ ਮਾਰੇਣ, ਤਾਣ ਤੈਨੂੰ ਆਪਣੇ ਬਿਨਾਣ ਉਸ ਵਿਚ ਹੋਰ ਕੁਝ ਨਹੀਣ ਨਜ਼ਰ ਆਵੇਗਾ,

ਕਿ ਗ਼ੈਰ ਅਜ਼ ਜ਼ਿਕਰਿ ਤੂੰ ਨਬੂਦ ਦਰੂਨਿ ਬੰਦ ਬੰਦਿ ਮਨ ।੬੦।੪।

ਕਿਉਣ ਜੋ ਮੇਰੇ ਤਾਣ ਬੰਦ ਬੰਦ ਵਿਚ ਤੇਰੇ ਸਿਵਾ ਹੋਰ ਕਿਸੇ ਦਾ ਜ਼ਿਕਰ ਤੱਕ ਵੀ ਨਹੀਣ ।

ਮਨਮ ਯੱਕ ਮੁਸ਼ਤਿ ਗਿਲ ਗੋਯਾ ਦਰੂਨਮ ਨੂਰਿ ਓ ਲਾਮਅ ।

ਗੋਯਾ # ਮੈਣ ਤਾਣ ਮਿੱਟੀ ਦੀ ਇਕ ਮੁੱਠ ਹਾਣ, ਮੇਰਾ ਅੰਦਰਲਾ ਉਸ ਦੇ ਨੂਰ ਦੀਆਣ ਕਿਰਨਾਣ ਨਾਲ ਭਰਿਆ ਪਿਆ ਹੈ,

ਬਗ਼ਰਦਿਸ਼ ਦਾਇਮਾ ਗਰਦਦ ਦਿਲਿ ਪੁਰ ਹੋਸ਼ਮੰਦਿ ਮਨ ।੬੦।੫।

ਇਸਲਈ ਮੇਰਾ ਹੋਸ਼ਮੰਦ ਦਿਲ ਸਦਾ ਉਸ ਦੇ ਉਦਾਲੇ ਘੁੰਮਦਾ ਰਹਿੰਦਾ ਹੈ ।


Flag Counter