ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 61


ਬੇਵਫ਼ਾ ਨੀਸਤ ਕਸੇ ਗਰ ਤੂ ਵਫ਼ਾਦਾਰ ਸ਼ਵੀ ।

ਜੇਕਰ ਤੂੰ ਵਫਾਦਾਰ ਹੋ ਜਾਵੇਣ, ਤਾਣ ਹੋਰ ਕੋਈ ਵੀ ਬੇਵਫਾਈ ਨਹੀਣ ਕਰੇਗਾ,

ਵਕਤ ਆਨਸਤ ਕਿ ਬਰ ਵਕਤ ਖ਼ਬਰਦਾਰ ਸ਼ਵੀ ।੬੧।੧।

ਸਮਾਣ ਆ ਗਿਆ ਹੈ ਕਿ ਤੂੰ ਵਕਤ ਨਾਲ ਇਸ ਸੱਚ ਤੋਣ ਹੁਸ਼ਿਆਰ ਹੋ ਜਾਵੇਣ ।

ਜਾਣ ਅਗਰ ਹਸਤ ਸਿਰਿ ਕਦਮਿ ਜਾਨਾਣ ਕੁਨ ।

ਜੇਕਰ ਤੇਰੇ ਕੋਲ ਜਾਨ ਹੈ, ਤਾਣ ਪਿਆਰੇ ਦੇ ਕਦਮਾਣ ਤੋਣ ਵਾਰ ਦੇ,

ਦਿਲ ਬ-ਦਿਲਦਾਰ ਬਿਦਿਹ ਜ਼ਾਕਿ ਤੂ ਦਿਲਦਾਰ ਸ਼ਵੀ ।੬੧।੨।

ਆਪਣਾ ਦਿਲ ਦਿਲਦਾਰ ਨੂੰ ਦੇ ਦੇ, ਤਾਣ ਜੋ ਤੂੰ ਆਪ ਦਿਲਦਾਰ ਹੋ ਜਾਵੇੰ ।

ਮੰਜ਼ਿਲਿ ਇਸ਼ਕ ਦਰਾਜ਼ ਅਸਤ ਬ-ਪਾ ਨਤਵਾਣ ਰਫ਼ਤ ।

ਪ੍ਰੀਤ ਦਾ ਸਫਰ ਬਹੁਤ ਲੰਬਾ ਹੈ, ਪੈਰਾਣ ਨਾਲ ਨਹੀਣ ਤੁਰਿਆ ਜਾਣਾ,

ਸਰ ਕਦਮ ਸਾਜ਼ ਕਿ ਤਾ ਦਰ ਰਹਿ ਆਣ ਯਾਰ ਸ਼ਵੀ ।੬੧।੩।

ਆਪਣੇ ਸਿਰ ਨੂੰ ਪੈਰ ਬਣਾ ਕੇ ਚਲ, ਤਾਣ ਜੋ ਉਸ ਪਿਆਰੇ ਦੇ ਰਾਹ ਉੱਤੇ ਟੁਰ ਸਕੇਣ ।

ਗੁਫ਼ਤਗੂਇ ਹਮਾ ਕਸ ਦਰ ਖ਼ੋਰਿ ਇਦਰਾਕਿ ਖ਼ੁਦ ਅਸਤ ।

ਸਾਡੇ ਲੋਕਾਣ ਦੀ ਗਲ ਬਾਤ ਆਪਣੀ ਸੂਝ ਬੂਝ ਅਨੁਸਾਰ ਹੈ,

ਲਭ ਫ਼ਰੋਬੰਦ ਕਿ ਤਾ ਮਹਿਰਮਿ ਅਸਰਾਰ ਸ਼ਵੀ ।੬੧।੪।

ਤੂੰ ਆਪਣੇ ਹੋਣਠ ਮੀਟੀ ਰੱਖ ਤਾਣ ਜੋ ਉਸ ਦੇ ਭੇਤਾਣ ਤੋਣ ਜਾਨੂ ਹੋ ਸਕੇਣ ।

ਮੀ ਫ਼ਰੋਸ਼ਦ ਦਿਲਿ ਦੀਵਾਨਾਇ ਖ਼ੁਦ ਰਾ ਗੋਯਾ ।

ਗੋਯਾ ਆਪਣਾ ਦੀਵਾਨਾ ਦਿਲ ਉਸ ਮਿਹਰ ਦੀ ਆਸ ਵਿਚ ਵੇਚ ਰਿਹਾ ਹੈ,

ਬ-ਉਮੀਦਿ ਕਰਮਿ ਆਣ ਕਿ ਖ਼ਰੀਦਾਰ ਸ਼ਵੀ ।੬੧।੫।

ਕਿ ਸ਼ਾਇਦ ਤੂੰ ਆਪਣੀ ਮਿਹਰ ਨਾਲ ਇਸਦਾ ਖਰੀਦਾਰ ਬਣ ਜਾਵੇਣ ।