ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 17


ਐ ਜ਼ੁਲਫ਼ਿ ਅੰਬਰੀਨਿ ਤੂ ਗੋਯਾ ਨਕਾਬਿ ਸੁਬਹਾ ।

ਤੇਰੀ ਇਹ ਅੰਬਰ ਵਰਗੀ ਕਾਲੀ ਜ਼ੁਲਫ ਮਾਨੋ ਸਵੇਰ ਦਾ ਬੁਰਕਾ ਹੈ,

ਪਿਨਹਾਣ ਚੂ ਜ਼ੇਰ ਅਬਰਿ ਸਿਆਹ ਆਫਤਾਬਿ ਸੁਬਹਾ ।੧੭।੧।

ਜਿਵੇਣ ਕਿਧਰੇ ਸਵੇਰ ਦਾ ਸੂਰਜ ਕਾਲੇ ਬਦਲ ਹੇਠ ਲੁਕ ਗਿਆ ਹੈ ।

ਬੀਰੂੰ ਬਰ-ਆਮਦ ਆਣ ਮਹਿ ਮਨ ਚੂੰ ਜ਼ ਖ਼ਾਬਿ ਸੁਬਹਾ ।

ਜਦ ਮੇਰਾ ਚੰਨ ਸਵੇਰ ਦੀ ਨੀਣਦਰ ਤੋਣ ਉਠ ਕੇ ਬਾਹਰ ਆਇਆ,

ਸਦ ਤਾਅਨਾ ਮੀ-ਜ਼ਨਦ ਬ ਰੁਖ਼ਿ ਆਫਤਾਬਿ ਸੁਬਹਾ ।੧੭।੨।

ਤਾਣ ਮਾਨੋ ਸਵੇਰ ਦੇ ਸੂਰਜ ਦੇ ਮੁਖੜੇ ਨੂੰ ਉਸਨੇ ਲਾਅਨਤਾਣ ਪਾਈਆਣ ।

ਬਾ-ਚਸ਼ਮਿ ਖ਼ਾਬਨਾਕ ਚੂੰ ਬੀਰੂੰ ਬਰ ਆਮਦੀ ।

ਜਦ ਤੂੰ ਉਨੀਣਦੀਆਣ ਅੱਖਾਣ ਨਾਲ ਬਾਹਰ ਆਇਆ,

ਸ਼ਰਮਿੰਦਾ ਗਸ਼ਤ ਅਜ਼ ਰੁਖ਼ਿ ਤੂ ਆਫਤਾਬਿ ਸੁਬਹਾ ।੧੭।੩।

ਤਾਣ ਤੇਰੇ ਮੁਖੜੇ ਨੂੰ ਵੇਖ ਕੇ ਸਵੇਰ ਦਾ ਸੂਰਜ ਸ਼ਰਮਿੰਦਾ ਹੋ ਗਿਆ ।

ਅਜ਼ ਮਕਦਮਿ ਸ਼ਰੀਫ਼ ਜਹਾਣ ਰਾ ਦਿਹਦ ਫ਼ਰੋਗ਼ ।

ਜਦ ਸਵੇਰ ਦਾ ਸੂਰਜ ਆਪਣੇ ਮੁਖੜੇ ਤੋਣ ਬੁਰਕਾ ਲਾਹੁੰਦਾ ਹੈ,

ਚੂੰ ਬਰ-ਕਸ਼ਦ ਨਕਾਬ ਜ਼ਿ ਰੁਖ਼ਿ ਆਫ਼ਤਾਬਿ ਸੁਬਹਾ ।੧੭।੪।

ਆਪਣੀ ਸੁਭਾਗੀ ਆਮਦ ਨਾਲ ਜਹਾਨ ਨੂੰ ਰੋਸ਼ਨ ਕਰ ਦਿੰਦਾ ਹੈ ।

ਬੇਦਾਰੀ ਅਸਤ ਜ਼ਿੰਦਗੀਇ ਸਾਹਿਬਾਨ ਸ਼ੌਕ ।

ਜਗਿਆਸੁਆਣ ਦੀ ਜ਼ਿੰਦਗੀ ਨਿਤ ਦਾ ਜਗਰਾਤਾ ਹੈ,

ਗੋਯਾ ਹਰਾਮ ਕਰਦਮ ਅਜ਼ ਆਇੰਦਾ ਖ਼ਾਬਿ ਸੁਬਹਾ ।੧੭।੫।

ਗੋਯਾ # ਮੇਰੇ ਲਈ ਅੱਗੋਣ ਤੋਣ ਸਵੇਰ ਦੀ ਨੀਣਦ ਹਰਾਮ ਹੈ ।


Flag Counter