ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 22


ਹੱਯਦਾ ਹਜ਼ਾਰ ਸਿਜਦਾ ਬ-ਸੂਇ ਤੂ ਮੀਕੁਨੰਦ ।

ਲੋਕੀ ਅਠ੍ਹਾਰਾਣ ਹਜ਼ਾਰ ਸਿਜਦੇ ਤੇਰੇ ਪਾਸੇ ਵਲ ਮੂੰਹ ਕਰਕੇ ਕਰਦੇ ਹਨ,

ਹਰਦਮ ਤਵਾਫ਼ਿ ਕਾਅਬਾ ਕੂਇ ਤੂ ਮੀਕੁਨੰਦ ।੨੨।੧।

ਹਰ ਵਕਤ ਉਹ ਤੇਰੀ ਗਲੀ ਦੇ ਕਾਅਬੇ ਦੀ ਪਰਕਰਮਾ ਕਰਦੇ ਹਨ ।

ਹਰ ਜਾ ਕਿ ਬਿਨਿਗਰੇਦ ਜਮਾਲਿ ਤੂ ਬਿਨਿਗਰੇਦ ।

ਜਿੱਥੇ ਵੀ ਉਹ ਵੇਖਦੇ ਹਨ, ਤੇਰਾ ਹੀ ਜਮਾਲ ਵੇਖਦੇ ਹਨ ।

ਸਾਹਿਬ ਦਿਲਾਣ ਨਜ਼ਾਰਾਇ ਰੂਇ ਤੂ ਮੀਕੁਨੰਦ ।੨੨।੨।

ਦਿੱਲਾਣ ਦੇ ਮਹਿਰਾਮ, ਤੇਰੇ ਮੁਖੜੇ ਦਾ ਦੀਦਾਰ ਕਰਦੇ ਹਨ ।

ਜਾਣ ਰਾ ਨਿਸਾਰਿ ਕਾਮਤਿ ਰਾਅਨਾਤ ਕਰਦਾ ਅੰਦ ।

ਉਨ੍ਹਾਣ ਆਪਣੀ ਜਾਣ ਤੇਰੇ ਸੁੰਦਰ ਕੱਦ ਤੋਣ ਵਾਰ ਦਿੱਤੀ ਹੈ ।

ਦਿਲ-ਹਾਇ ਮੁਰਦਾ ਜ਼ਿੰਦਾ ਜ਼ਿ ਰੂਇ ਤੂ ਮੀਕੁਨੰਦ ।੨੨।੩।

ਉਨ੍ਹਾਣ ਮੁਰਦਾ ਦਿਲਾਣ ਨੂੰ ਤੇਰੀ ਸੁਗੰਧੀ ਨਾਲ ਸੁਰਜੀਤ ਕਰਦੇ ਹਨ ।

ਆਈਨਾਇ ਖ਼ੁਦਾਇ-ਨੁਮਾ ਹਸਤ ਰੂਇ ਤੂ ।

ਤੇਰਾ ਮੁਖੜਾ ਰੱਬ ਦਾ ਦਰਸ਼ਨ ਕਰਾਉਣ ਵਾਲਾ ਸ਼ੀਸ਼ਾ ਹੈ ।

ਦੀਦਾਰਿ ਹੱਕ ਜ਼ਿ-ਆਈਨਾਇ ਰੂਇ ਤੂ ਮੀਕੁਨੰਦ ।੨੨।੪।

ਉਹ ਰੱਬ ਦਾ ਦੀਦਾਰ ਤੇਰੇ ਮੁਖੜੇ ਦੇ ਸੀਸ਼ੇ ਰਾਹੀਣ ਕਰਦੇ ਹਨ ।

ਤੀਰਾ ਦਿਲਾਣ ਕਿ ਚਸ਼ਮ ਨਦਾਰੰਦ ਮੁਤਲਿਕ ਅੰਦ ।

ਕਾਲੇ ਦਿਲਾਣ ਵਾਲੇ, ਜਿਨ੍ਹਾਣ ਦੀਆਣ ਅੱਖਾਣ ਨਹੀਣ, ਇਸ ਗਲ ਲਈ ਆਜ਼ਾਦ ਹਨ,

ਖ਼ੁਰਸ਼ੀਦ ਰਾ ਮੁਕਾਬਲਿ ਰੂਇ ਤੂ ਮੀਕੁਨੰਦ ।੨੨।੫।

ਕਿ ਸੂਰਜ ਨੂੰ ਤੇਰੇ ਮੁਖੜੇ ਦੇ ਸਾਮ੍ਹਣੇ ਲਿਆ ਖੜਾ ਕਰਦੇ ਹਨ ।

ਮਸਤਾਨਿ ਸ਼ੌਕ ਗ਼ੁਲਗ਼ਲਾ ਦਾਰੰਦ ਦਰ ਜਹਾਣ ।

ਤੇਰੇ ਸ਼ੌਕ ਵਿਚ ਮਸਤ ਹੋਕੇ ਆਸ਼ਕ ਹਜ਼ਾਰ ਜਹਾਨ ਦਿੰਦੇ ਹਨ,

ਸਦ ਜਾਣ ਫ਼ਿਦਾਇ ਯੱਕ ਸਰ ਮੋਈ ਤੂ ਮੀਕੁਨੰਦ ।੨੨।੬।

ਉਹ ਸੈਣਕੜੇ ਜਾਨਾਣ ਤੇਰੇ ਵਾਲ ਦੀ ਇਕ ਲਿੱਟ ਤੋਣ ਕੁਰਬਾਨ ਕਰ ਦਿੰਦੇ ਹਨ ।

ਦਰ ਪਰਦਾਇ ਜਮਾਲਿ ਤੂ ਰੋਸ਼ਨ ਸ਼ਵਦ ਜਹਾਣ ।

ਜਦ ਤੇਰੇ ਮੁਖੜੇ ਦੀ ਚਰਚਾ ਹਰ ਪਾਸੇ ਛਿੜਦੀ ਹੈ,

ਦਰ ਹਰ ਤਰਫ਼ ਕਿ ਜ਼ਿਕਰ ਜ਼ਰਦੀ ਰੂਇ ਤੂ ਮੀ ਕੁਨੰਦ ।੨੨।੭।

ਤਾਣ ਤੇਰੇ ਜਮਾਲ ਦੇ ਪਰਦੇ ਵਿਚ ਸਾਰਾ ਜਹਾਨ ਰੋਸ਼ਨ ਹੋ ਜਾਣਦਾ ਹੈ ।

ਆਸ਼ੁਫ਼ਤਗਾਨਿ ਸ਼ੌਕਿ ਤੂ ਗੋਯਾ ਸਿਫ਼ਤ ਮਦਾਮ ।

ਤੇਰੇ ਪ੍ਰੇਮ ਦੇ ਮਤਵਾਲੇ ਗੋਯਾ ਵਾਣਗ ਸਦਾ ਆਪਣੀ ਆਵਾਜ਼

ਆਵਾਜ਼ਿ ਖ਼ੁਸ਼-ਕਲਾਮ ਜ਼ਿ ਬੂਇ ਤੂ ਮੀਕੁਨੰਦ ।੨੨।੮।

ਨੂੰ ਤੇਰੀ ਖੁਸ਼ਬੂ ਨਾਲ ਸੁਰੀਲੀ ਬਣਾ ਲੈਣਦੇ ਹਨ ।


Flag Counter