ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 62


ਸਾਕੀ ਮਰਾ ਤੋ ਜੁੱਰਾ-ਇ ਜਾਂ ਇਸਤਿਆਕ ਦੇਹ ।

ਸਾਕੀ# ਮੇਰੇ ਪ੍ਰੀਤਮ ਨੂੰ ਜ਼ਿੰਦਗੀ ਦੇ ਪਿਆਲੇ ਵਿਚ ਪਾ ਦੇ, ਮੈਨੂੰ ਜੀਊਣ ਦੀ ਬੜੀ ਖਾਹਸ਼ ਹੈ,

ਤਾ ਰੂਏ ਤੇ ਬੀਨਮ ਦੂਰੀ ਫ਼ਰਾਕ ਦੇਹ ।੬੨।੧।

ਤਾਕਿ ਮੈਂ ਤੇਰਾ ਸੋਹਣਾ ਚਿਹਰਾ ਦੇਖ ਸਕਾਂ ਜਦ ਮੇਰਾ ਵਿਛੋੜਾ ਦੂਰ ਹੋ ਜਾਏ ।

ਦਰ ਹਰ ਤਰਫ਼ ਬੀਨਮ ਚੂੰ ਰੁਖ਼ਿ ਤੁਰਾ ਮੁਦਾਮ ।

ਹਰ ਪਾਸੇ ਤੇਰਾ ਦਰਸ਼ਨ ਕਰਣ ਲਈ ਮੈਂ ਦੇਖਦਾ ਹਾਂ ਪਰ ਮੇਰੀ ਮੁਰਾਦ ਪੂਰੀ ਨਹੀਂ ਹੁੰਦੀ,

ਬਾ ਦਿਲ ਮਰਾ ਖ਼ਲਾਸੀ ਅਜ਼ ਅਫ਼ਤਰਾਕ ਦੇਹ ।੬੨।੨।

ਐ ਮੇਰੇ ਦਿਲ# ਮੈਨੂੰ ਜ਼ਿੰਦਗੀ ਤੋਂ ਛੁਟਕਾਰਾ ਪਾ ਦੇ, ਮੈਂ ਵਿਛੋੜੇ ਤੋਂ ਪਹਿਲਾਂ ਆਪਣਾ ਆਪ ਛਡ ਦਿਆਂ।

ਚੂੰ ਬੇ ਤੋ ਹੇਚ ਨੇਸਤ ਚੂੰ ਬੀਨੇਮ ਬ-ਹਰ ਕੁਜਾਸਤ ।

ਤੇਰੇ ਬਿਣਾਂ ਹਰ ਚੀਜ਼ ਫ਼ਜ਼ੂਲ ਹੈ ਅਤੇ ਹਰ ਥਾਂ ਖਾਲੀ ਖਾਲੀ ਹੈ, ਇਹੀ ਹਰ ਜਗ੍ਹਾ ਤੇ ਹੈ,

ਤਾ ਦੀਦਹ ਓ ਦਿਲਿ ਮਰਾ ਤੋ ਇੰਤਫ਼ਾਕ ਦੇਹ ।੬੨।੩।

ਮੈਨੂੰ ਦੁਨਿਆਵੀ ਦਿਲ ਦੀ ਇਕੱਤਰਤਾ, ਅਤੇ ਉਹ ਅਖਾਂ ਬਖਸ਼ੋ ਜਿਸ ਨਾਲ ਮੈ ਤੈਨੂੰ ਦੇਖ ਸਕਾਂ ।

ਚੂੰ ਸਾਫ਼ ਗਸ਼ਤ ਆਈਨਾ-ਇ ਦਿਲ ਅਜ਼ ਸਵਾਦਿ ਗ਼ਮ ।

ਮੇਰੇ ਦਿਲ ਦੇ ਸ਼ੀਸ਼ੇ ਤੋਂ ਗਮਾਂ ਦੀ ਗੰਦਗੀ ਨੂੰ ਸਾਫ ਕਰ ਦਿਉ,

ਬਾ ਵਸਲ ਖ਼ੁਦ-ਨਮਾਈ ਰਿਹਾਈ ਜ਼ਿ ਬਾਂਕ ਦੇਹ ।੬੨।੪।

ਤਾਕਿ ਇਸ ਵਿੱਚੋਂ ਸਿਰਫ ਤੁਸੀ ਹੀ ਦਿੱਸੋ ਤੇ ਵਿਛੋੜੇ ਸਾ ਸਦਮਾ ਖਤਮ ਹੋ ਜਾਵੇ ।

ਗੋਇਆ ਬ-ਹਰ ਕੁਜਾ ਕਿ ਬ-ਬੀਨਮ ਜਮਾਲਿ ਤੋ ।

ਗੋਯਾ ਹਰ ਪਾਸੇ ਸਿਰਫ ਤੈਨੂੰ ਅਤੇ ਤੇਰੇ ਰੰਗੋ ਜਮਾਲ ਨੂੰ ਦੇਖ ਸਕੇ,

ਤਾ ਦਿਲਿ ਮਰਾ ਖ਼ਲਾਸੀਏ ਅਜ਼ ਦਰਦਨਾਕ ਦੇਹ ।੬੨।੫।

ਮੈਂ ਇਸ ਵਿਛੋੜੇ ਦੀ ਪੀੜ ਅਤੇ ਇਸ ਬੰਧਣ ਤੋਂ ਛੁਤਕਾਰਾ ਪਾ ਲਵਾਂ ।


Flag Counter