ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 7


ਗਦਾਇ ਕੂਇ ਤੁਰਾ ਮੈਲਿ ਬਾਦਸ਼ਾਹੀ ਨੀਸਤ ।

ਤੇਰੀ ਗਲੀ ਦੇ ਮੰਗਤੇ ਨੂੰ ਬਾਦਸ਼ਾਹੀ ਦੀ ਇੱਛਾ ਨਹੀਂ,

ਹਵਾਇ ਸਲਤਨਤੋ ਜ਼ੋਕਿ ਕਜਕੁਲਾਹੀ ਨੀਸਤ ।੭।੧।

ਉਸ ਨੂੰ ਨਾ ਤਾਣ ਰਾਜ ਦੀ ਚਾਹ ਹੈ, ਨਾਣ ਹੀ ਬਾਦਸ਼ਾਹੀ ਟੇਢੀ ਟੋਪੀ ਦੀ ।

ਹਰ ਆਣ ਕਿ ਮਮਲਕਤਿ ਦਿਲ ਗ੍ਰਿਫਤ ਸੁਲਤਾਣ ਸ਼ੁਦ ।

ਜਿਸ ਕਿਸੇ ਨੇ ਦਿਲ ਦਾ ਮੁਲਕ ਜਿੱਤ ਲਿਆ, ਸਮਝੋ ਉਹ ਸੁਲਤਾਨ ਹੋ ਗਿਆ ।

ਕਸੇ ਕਿ ਯਾਫ਼ਤ ਤੁਰਾ ਹਮਚੂ ਓ ਸਿਪਾਹੀ ਨੀਸਤ ।੭।੨।

ਜਿਸ ਕਿਸੇ ਨੇ ਤੈਨੂੰ ਲੱਭ ਲਿਆ, ਉਸ ਵਰਗਾ ਹੋਰ ਕੋਈ ਸਿਪਾਹੀ ਨਹੀਣ ।

ਗਦਾਇ ਕੂਇ ਤੁਰਾ ਬਾਦਸ਼ਾਹਿ ਹਰ ਦੋ ਸਰਾ-ਸਤ ।

ਤੇਰੀ ਗਲੀ ਦਾ ਭਿੱਖ-ਮੰਗਾ ਦੋਹਾਣ ਜਹਾਨਾਣ ਦਾ ਬਾਦਸ਼ਾਹ ਹੈ,

ਅਸੀਰਿ ਖ਼ਤਿ ਤੁਰਾ ਹਾਜਤਿ ਗਵਾਹੀ ਨੀਸਤ ।੭।੩।

ਤੇਰੇ ਫੁਟਦੇ ਵਾਲਾਂ ਦੇ ਕੈਦੀ ਨੂੰ ਛੁਟਕਾਰੇ ਦੀ ਲੋੜ ਨਹੀਣ ।

ਕੁਦਾਮ ਦੀਦਾ ਕਿ ਦਰ ਵੈ ਸਵਾਦਿ ਨੂਰਿ ਤੂ ਨੀਸਤ ।

ਕਿਹੜੀ ਹੈ ਉਹ ਅੱਖ, ਜਿਸ ਵਿਚ ਤੇਰੇ ਨੂਰ ਦੀ ਚਮਕ ਨਹੀਣ #

ਕੁਦਾਮ ਸੀਨਾ ਕਿ ਊ ਮਖ਼ਜ਼ਨਿ ਇਲਾਹੀ ਨੀਸਤ ।੭।੪।

ਕਿਹੜੀ ਹੈ ਉਹ ਛਾਤੀ, ਜਿਸ ਵਿਚ ਰੱਬੀ ਖ਼ਜ਼ਾਨੇ ਨਹੀਣ ।

ਫ਼ਿਦਾਇ ਊ ਸ਼ੌ ਵ ਉਜਰੇ ਮਖਾਹ ਐ ਗੋਯਾ ।

ਉਸ ਤੋਣ ਕੁਰਬਾਨ ਹੋ ਜਾ, ਇਸ ਵਿਚ ਹੀਲ ਹੁੱਜਤ ਨ ਕਰ, ਐ ਗੋਯਾ,

ਕਿ ਦਰ ਤਰੀਕਤਿ-ਮਾਜਾਇ ਉਜ਼ਰ ਖ਼ਾਹੀ ਨੀਸਤ ।੭।੫।

ਕਿਉਣ ਜੋ ਸਾਡੀ ਰੀਤ ਵਿਚ ਹੀਲ ਹੁੱਜਤ ਦੀ ਕੋਈ ਥਾਣ ਨਹੀਣ ।


Flag Counter