ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 63


ਬੇਵਫ਼ਾ ਨੇਸਤ ਕਸੇ ਗਰ ਤੂ ਵਫ਼ਾਦਾਰ ਸ਼ਵੀ ।

ਜੇਕਰ ਤੈਨੂੰ ਆਪਣੇ ਆਪ ਵਿਚ ਯਕੀਨ ਹੈ, ਤਾਂ ਫਿਰ ਕੋਈ ਵੀ ਬੇਵਫਾ ਨਹੀਂ ਹੋ ਸਕਦਾ।

ਵਕਤ ਆਂਸੂ ਕਿ: ਬਰ ਵਕਤ ਖ਼ਬਰਦਾਰ ਸ਼ਵੀ ।੬੩।੧।

ਵਕਤ ਕੁਝ ਐਸੇ ਹਨ ਕਿ ਤੈਨੂੰ ਹਰ ਸਮੇ ਸਾਵਧਾਨ ਰਹਿਨਾ ਪਵੇਗਾ ।

ਜ਼ਾਂ ਅਗਰ ਹਸਤ ਨਸਾਰਿ ਕਦਮਿ ਜਾਨਾਂ ਕੁਨ ।

ਜੇਕਰ ਤੇਰੇ ਵਿਚ ਜਾਨ ਹੈ ਤਾਂ ਆਪਣੇ ਪਿਆਰੇ ਦੇ ਚਰਨਾਂ ਤੋਂ ਕੁਰਬਾਨ ਕਰ ਦੇ,

ਦਿਲ ਬ-ਦਿਲਦਾਰ ਬਦਿਹ ਜ਼ਾਂ ਕਿ: ਦਿਲਦਾਰ ਸ਼ਵੀ ।੬੩।੨।

ਐ ਦਿਲ# ਤੂ ਆਪਣਾ ਆਪ ਉਸ ਪਿਆਰੇ ਨੂੰ ਅਰਪਨ ਕਰ ਦੇ ਤਾਕਿ ਉਹ ਵੀ ਤੈਨੂੰ ਪਿਆਰ ਕਰਣ ਲਗ ਪਏ ।

ਮੰਜ਼ਲਿ ਇਸ਼ਕ ਦਰਾਜ਼ ਅਸਤ ਬਾ-ਪਾ ਨ-ਤਤਵਾਂ ਰਫ਼ਤ ।

ਪਿਆਰ ਦੀ ਮੰਜਿਲ ਬੜੀ ਲਮਬੀ ਅਤੇ ਦੂਰ ਹੈ । ਉਹ ਪੈਰਾਂ ਨਾਲ ਪਹੁੰਚੀ ਨਹੀਂ ਜਾ ਸਕਦੀ ।

ਸਰ ਕਦਮ ਸਾਜ਼ ਕਿ: ਤਾ ਦਰ ਰਾਹਿ ਆਂ ਯਾਰ ਸ਼ਵੀ ।੬੩।੩।

ਆਪਣਾ ਸਿਰ ਕਰਬਾਨ ਕਰ ਦੇ ਅਤੇ ਇਸਨੂੰ ਪੈਰਾਂ ਦੀ ਥਾਂ ਵਰਤ ਕੇ ਆਪਣੇ ਪ੍ਰੀਤਮ ਦੇ ਦੇਸ ਵਲ ਚਲ ।

ਗੁਫ਼ਤਗੂਏ ਹਮਾ ਕਸ ਦਰ ਇਦਰਾਕਿ ਖ਼ੁਦ ਅਸਤ ।

ਹਰ ਆਦਮੀ ਆਪਣੀ ਬੁਧੀ ਅਨੁਸਾਰ ਹੀ ਗਲ ਬਾਤ ਕਰਦਾ ਹੈ,

ਲਬ ਫ਼ਿਰੋਬੰਦ ਕਿ: ਤਾ ਮਹਰਮਿ ਇਸਰਾਰ ਸ਼ਵੀ ।੬੩।੪।

ਪਰੰਤੂ ਤੂੰ ਆਪਨੀ ਜ਼ਬਾਨ ਬੰਦ ਰੱਖ ਜੇਕਰ ਤੂੰ ਆਪਣੇ ਪ੍ਰੀਤਮ ਦੇ ਭੇਦ ਜਾਨਨਾ ਚਾਹੁੰਦਾ ਹੈਂ ।

ਮੇ ਫ਼ਰੋਸ਼ਦ ਦਿਲਿ ਦੀਵਾਨਾ-ਇ ਖ਼ੁਦ ਰਾ ਗੋਇਆ ।

ਗੋਯਾ ਕਹਿੰਦਾ ਹੈ ਕਿ ਮੈਂ ਆਪਣੇ ਆਪ ਨੂੰ ਅਤੇ ਆਪਣੇ ਦੀਵਾਨੇ ਦਿਲ ਨੂੰ ਵੇਚਨਾ ਚਾਹੁੰਦਾ ਹਾਂ,

ਬਾ ਉਮੀਦਿ ਕਰਮਿ ਆਂ ਕਿ: ਖ਼ਰੀਦਾਰ ਸ਼ਵੀ ।੬੩।੫।

ਮੈਨੂੰ ਯਕੀਨ ਹੈ ਕਿ ਉਹ, ਆਪਣੀ ਮਿਹਰ ਸਦਕਾ, ਇਸ ਨੂੰ ਖਰੀਦਨ ਦੇ ਕਾਬਿਲ ਸਮਝੇਗਾ ।


Flag Counter