ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 10


ਦਰਮਿਆਨਿ ਬਜ਼ਮਿ ਮਾ ਜੁਜ਼ ਕਿੱਸਾਇ ਜਾਨਾਨਾ ਨੀਸਤ ।

ਸਾਡੀ ਮਹਫਲ ਵਿਚ ਤਾਣ ਬਿਨਾ ਪ੍ਰੀਤਮ ਦੇ ਹੋਰ ਕਿਸੇ ਦੀ ਕਥਾ ਕਹਾਣੀ ਨਹੀਣ ਹੁੰਦੀ ।

ਬੇ ਹਜਾਬ ਆ ਅੰਦਰੀਣ ਮਜਲਿਸ ਕਿ ਕਸ ਬੇਗਾਨਾ ਨੀਸਤ ।੧੦।੧।

ਬਿਨਾਣ ਸ਼ੱਕ ਦੇੇ ਪਰਦੇ ਦੇ ਅੰਦਰ ਲੰਘ ਆ, ਇਸ ਸੰਗਤ ਵਿਚ ਕੋਈ ਓਪਰਾ ਨਹੀਣ ।

ਬਿਗੁਜ਼ਰ ਅਜ਼ ਬੇਗਾਨਗੀਹਾ ਓ ਬਖ਼ੁਦ ਆਸ਼ਨਾ ਸੌ ।

ਤਾਤ ਪਰਾਈ ਨੂੰ ਛੱਡ ਕੇ ਆਪਣੇ ਆਪ ਨੂੰ ਜਾਣ,

ਹਰ ਕਿ ਬਾ ਖੁਦ ਆਸ਼ਨਾ ਸ਼ੁਦ ਅਜ਼ ਖ਼ੁਦਾ ਬੇਗਾਨਾ ਨੀਸਤ ।੧੦।੨।

ਜੋ ਭੀ ਆਪਣੇ ਆਪ ਨੂੰ ਜਾਣ ਲੈਣਦਾ ਹੈ, ੳਹੁ ਰੱਬ ਤੋਣ ਓਪਰਾ ਨਹੀਣ ਹੈ ।

ਸ਼ੌਕਿ ਮੌਲਾ ਹਰ ਕਿ ਰਾ ਬਾਸ਼ਦ ਹਮਾਣ ਸਾਹਿਬ-ਦਿਲ ਅਸਤ ।

ਜਿਸ ਕਿਸੇ ਨੂੰ ਰੱਬ ਦੀ ਚਾਹ ਹੈ, ਉਹੀ ਦਿਲ ਦਾ ਸਾਹਿਬ ਹੈ,

ਕਾਰਿ ਹਰ ਦਾਨਾ ਨਾ ਬਾਸ਼ਦ ਕਾਰਿ ਹਰ ਦੀਵਾਨਾ ਨੀਸਤ ।੧੦।੩।

ਇਹ ਕੰੰਮ ਨਾ ਹਰ ਕਿਸੇ ਚਾਤਰ ਦਾ ਹੈ, ਅਤੇ ਨਾ ਹੀ ਕਿਸੇ ਦੀਵਾਨੇ ਦਾ ਹੈ ।

ਨਾਸਹਾ ਤਾ ਚੰਦ ਗੋਈ ਕਿੱਸਾਹਾਇ ਵਾਅਜ਼ੋ ਪੰਦ ।

ਹੇ ਨਸੀਹਤ ਕਰਨ ਵਾਲੇ# ਤੂੰ ਕਦ ਤਕ ਨਸੀਹਤਾਣ ਦੇ ਕਿੱਸੇ ਸੁਣਾਣਦਾ ਰਹੇਣਗਾ #

ਬਜ਼ਮਿ ਮਸਤਾਨ ਅਸਤ ਜਾਇ ਕਿੱਸਾ ਓ ਅਫ਼ਸਾਨਾ ਨੀਸਤ ।੧੦।੪।

ਇਹ ਤਾਣ ਮਸਤ ਰਿੰਦਾਣ ਦੀ ਮਜਲਿਸ ਹੈ, ਕੋਈ ਕਿੱਸੇ ਕਹਾਣੀਆਣ ਦੀ ਥਾਣ ਨਹੀਣ ।

ਈਣ ਮਤਾਇ ਹੱਕ ਬ-ਪੇਸ਼ਿ ਸਾਹਿਬਾਨਿ-ਦਿਲ ਬਵਦ ।

ਇਹ ਰੱਬੀ ਖ਼ਜ਼ਾਨਾ ਦਿਲਾਣ ਦਿਆਣ ਮਾਲਕਾਂ ਕੋਲ ਹੀ ਹੁੰਦਾ ਹੈ ।

ਚੂੰ ਬ-ਸਹਿਰਾ ਮੀਰਵੀ ਦਰ ਗੋਸ਼ਾਇ ਵੀਰਾਨਾ ਨੀਸਤ ।੧੦।੫।

ਤੂੰ ਬੀਆਬਾਨਾਣ ਵਿਚ ਕਿਉਣ ਜਾਂਦਾ ਹੈੈਣ # ਉਹ ਉਜਾੜ ਦੇ ਖੂੰਜਿਆਣ ਵਿਚ ਨਹੀਣ ।

ਈਂ ਮਤਾਇ ਸ਼ੌਕ ਰਾ ਅਜ਼ ਆਸ਼ਕਾਨਿ ਹੱਕ ਬਖ਼ਾਹ ।

ਇਸ ਸ਼ੌਕ ਦੇ ਖ਼ਜ਼ਾਨੇ ਨੂੰ ਰੱਬ ਦੇ ਪਿਆਰਿਆਣ ਪਾਸੋਣ ਮੰਗ ।

ਜਾਣ ਕਿ ਦਰ ਜ਼ਾਨਸ਼ ਬ-ਜੁਜ਼ ਨਕਸ਼ਿ ਰੁਖ਼ਿ ਜਾਨਾ ਨੀਸਤ ।੧੦।੬।

ਕਿਉਣਜੋ ਉਨ੍ਹਾਣ ਦੀ ਜਾਨ ਵਿਚ ਸਿਵਾਇ (ਵਾਹਿਗੁਰੂ)ਦੇ ਮੁਖੜੇ ਦੇ ਨਕਸ਼ਾਣ ਦੇ ਹੋਰ ਕੁਝ ਵੀ ਨਹੀਣ ।

ਚੰਦ ਮੀ-ਗੋਈ ਤੂ ਐ ਗੋਯਾ ਖ਼ਮੁਸ਼ ਸ਼ੋ ਜ਼ੀਣ ਸਖ਼ੁਨ ।

ਕਦ ਤਕ ਤੂੰ ਇਸ ਤਰ੍ਹਾਣ ਕਹਿੰਦਾ ਰਹੇਣਗਾ, ਐ ਗੋਯਾ# ਆਜਿਹੀਆਣ ਗੱਲਾਣ ਤੋਣ ਚੁਪ ਧਾਰ ।

ਸ਼ੌਕਿ ਮੌਲਾ ਮੁਨਹਸਿਰ ਬਰ ਕਾਅਬਾ ਓ ਬੁਤਖ਼ਾਨਾ ਨੀਸਤ ।੧੦।੭।

ਰੱਬ ਦੇ ਸ਼ੌਕ ਦਾ ਆਧਾਰ ਕਾਅਬੇ ਜਾਣ ਮੰਦਰ ਤੇ ਨਹੀਣ ਹੈ ।


Flag Counter